ਵਿਕਾਸ ਬੈਂਕ ਨਾਲ ਸਬੰਧਤ ਕਿਸਾਨਾਂ ਦੀਆਂ ਮੰਗਾਂ ਫੌਰੀ ਮੰਨੇ ਸਰਕਾਰ
ਵਿਕਾਸ ਬੈਂਕ ਨਾਲ ਸਬੰਧਤ ਕਿਸਾਨਾਂ ਦੀਆਂ ਮੰਗਾਂ ਫੌਰੀ ਮੰਨੇ ਸਰਕਾਰ
Publish Date: Tue, 26 May 2026 05:07 PM (IST)
Updated Date: Wed, 27 May 2026 04:02 AM (IST)

ਮੰਗਾਂ ਨਾਂ ਮੰਨੀਆਂ ਤਾਂ ਹੋਵੇਗਾ ਸੰਘਰਸ਼ : ਚੱਠਾ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਬਲਾਕ ਪੱਧਰੀ ਮੀਟਿੰਗ ਬਲਾਕ ਜਨਰਲ ਸਕੱਤਰ ਰਾਮਫਲ ਸਿੰਘ ਜਲੂਰ ਦੀ ਅਗਵਾਈ ਹੇਠ ਸਥਾਨਕ ਗੁਰਦੁਆਰਾ ਸਾਹਿਬ ਧੰਨਾ ਭਗਤ ਵਿਖੇ ਹੋਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਇਕਾਈਆਂ ਦੇ ਆਗੂਆਂ ਨੇ ਹਿੱਸਾ ਲਿਆ। ਇਸ ਸਮੇਂ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਮੀਟਿੰਗ ਦੌਰਾਨ ਬਲਾਕ ਕਮੇਟੀ ’ਚ ਵਾਧਾ ਕਰਦਿਆਂ ਸਰਬਸੰਮਤੀ ਨਾਲ ਮਨਿੰਦਰ ਸਿੰਘ ਲਦਾਲ ਨੂੰ ਬਲਾਕ ਮੀਤ ਪ੍ਰਧਾਨ ਤੇ ਮੇਜਰ ਸਿੰਘ ਸੁਰਜਣ ਸਿੰਘ ਭੈਣੀ ਨੂੰ ਜਥੇਬੰਦਕ ਸਕੱਤਰ ਤੇ ਗੁਰਦਿਆਲ ਸਿੰਘ ਗਦੜਿਆਣੀ ਨੂੰ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਰਣ ਸਿੰਘ ਚੱਠਾ ਨੇ ਕਿਹਾ ਕਿ ਖੇਤੀਬਾੜੀ ਵਿਕਾਸ ਬੈਂਕ ਨਾਲ ਸਬੰਧਿਤ ਮੰਗਾਂ ਨੂੰ ਲੈਕੇ ਪੰਜਾਬ ਦੇ 12 ਜ਼ਿਲ੍ਹਿਆਂ ’ਚ ਇਨ੍ਹਾਂ ਬੈਂਕਾਂ ਨੂੰ ਜਿੰਦਰਾ ਮਾਰਕੇ ਚੱਲ ਰਹੇ ਧਰਨਿਆਂ ਤਹਿਤ ਜ਼ਿਲ੍ਹਾ ਸੰਗਰੂਰ ਅੰਦਰ ਸੁਨਾਮ ਬੈਂਕ ਅੱਗੇ ਵੀ ਪੱਕਾ ਧਰਨਾ 11 ਮਈ ਤੋਂ ਲਗਾਤਾਰ ਜਾਰੀ ਹੈ, ਰਣ ਸਿੰਘ ਚੱਠਾ ਨੇ ਕਿਹਾ, ਕਿ ਕਿਸਾਨਾਂ ਦੀਆਂ ਖੇਤੀਬਾੜੀ ਵਿਕਾਸ ਬੈਂਕਾਂ ਨਾਲ ਜੁੜੀਆਂ ਮੰਗਾਂ ਸਰਕਾਰ ਫੌਰੀ ਤੌਰ ਤੇ ਮੰਨੇ ਨਹੀਂ ਤਾਂ 27 ਅਕਤੂਬਰ ਨੂੰ ਸਿੱਧੂਪੁਰ ਦੀ ਹੋਣ ਵਾਲੀ ਸੂਬਾ ਪੱਧਰੀ ਮੀਟਿੰਗ ਵਿੱਚ ਵਿਚਾਰ ਚਰਚਾ ਕਰਕੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।ਉਨ੍ਹਾਂ ਕਿਹਾ, ਕਿ ਕੇਂਦਰ ਸਰਕਾਰ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਲੰਮਾ ਸਮਾਂ ਖਨੌਰੀ ਤੇ ਸੰਭੂ ਬਾਰਡਰਾਂ ਤੇ ਚੱਲੇ ਕਿਸਾਨ ਅੰਦੋਲਨ ਨੂੰ ਪੰਜਾਬ ਸਰਕਾਰ ਵੱਲੋਂ ਸੋਚੀ ਸਮਝੀ ਸਾਜ਼ਿਸ਼ ਤਹਿਤ ਖਦੇੜਨ ਸਮੇਂ ਚੋਰੀ ਹੋਏ ਸਮਾਨ ਦੀ ਭਰਪਾਈ ਨੂੰ ਲੈ ਕੇ ਪੂਰੇ ਪੰਜਾਬ ਅੰਦਰ ਮੁੱਖ ਮੰਤਰੀ ਦੀ ਆਮਦ ਤੇ ਸਵਾਲ ਜਵਾਬ ਕਰਨ ਦੇ ਉਲੀਕੇ ਪ੍ਰੋਗਰਾਮ ਲਗਾਤਾਰ ਜਾਰੀ ਹਨ ।ਜ਼ਿਲਾ ਸੰਗਰੂਰ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਵੀ ਆਉਣਗੇ ਉਹਨਾਂ ਦੇ ਹਰ ਪ੍ਰੋਗਰਾਮ ਚ ਸਵਾਲ ਕਰਨ ਲਈ ਪਹੁੰਚਿਆ ਜਾਵੇਗਾ। ਮੀਟਿੰਗ ਨੂੰ ਰਾਮਫਲ ਸਿੰਘ ਜਲੂਰ, ਜਤਿੰਦਰ ਸਿੰਘ ਜਲੂਰ, ਮਨਿੰਦਰ ਸਿੰਘ ਲਦਾਲ, ਮੇਜਰ ਸਿੰਘ ਸੁਰਜਣ ਸਿੰਘ ਭੈਣੀ, ਬਲਕਾਰ ਸਿੰਘ ਲਹਿਲ ਖੁਰਦ ਵੱਲੋਂ ਵੀ ਸੰਬੋਧਨ ਕੀਤਾ ਗਿਆ। ਇਸ ਮੌਕੇ ਮਨਪ੍ਰੀਤ ਸਿੰਘ ਗਾਗਾ, ਗੁਰਦਿਆਲ ਸਿੰਘ ਗਦੜਿਆਣੀ , ਕਾਕਾ ਸਿੰਘ ਸਲੇਮਗੜ੍ਹ, ਮਿੱਠੂ ਸਿੰਘ ਭੂਟਾਲ ਕਲਾਂ, ਗੁਰਦੀਪ ਸਿੰਘ ਜਲੂਰ, ਨਿਰਭੈ ਸਿੰਘ ਰੋੜੇਵਾਲਾ, ਸੁਖਦੇਵ ਸਿੰਘ ਖੋਖਰ ਕਲਾਂ,ਜੱਸੀ ਗਾਗਾ , ਬਲਵਿੰਦਰ ਸਿੰਘ ਭੋਲਾ, ਮਿੰਟੂ ਡੂਡੀਆਂ, ਰੂਪ ਸਿੰਘ ਭਾਠੂਆਂ, ਕ੍ਰਿਸ਼ਨ ਸਿੰਘ ਨੰਗਲਾ, ਪਰਸ ਰਾਮ ਕੱਲਰ ਭੈਣੀ, ਗੁਰਚਰਨ ਸਿੰਘ ਡਸਕਾ,ਅੰਗਰੇਜ਼ ਸਿੰਘ , ਸੁਨੀਲ ਰਾਮਗੜ੍ਹ, ਮਿੱਠੂ ਸਿੰਘ ਭੂਟਾਲ ਕਲਾਂ, ਜਗਤਾਰ ਸਿੰਘ ਤਾਰਾ ਹਾਜ਼ਰ ਸਨ।