ਭਾਵੇਂ ਕਿ ਦੁਨੀਆ ਭਰ ਵਿੱਚ ਬਹੁਤ ਸਾਰੇ ਤਿਉਹਾਰ ਹਰ ਧਰਮ ਅਤੇ ਮਜ਼੍ਹਬਾਂ ਵੱਲੋਂ ਮਨਾਏ ਜਾਂਦੇ ਹਨ ਪਰ ਇਸਲਾਮ ਧਰਮ ਵਿੱਚ ਸਿਰਫ਼ ਦੋ ਹੀ ਤਿਉਹਾਰ ਹਨ। ਈਦ -ਉਲ-ਫਿੱਤਰ ਤੇ ਈਦ -ਉਲ-ਅਜਹਾ, ਜਿਸ ਨੂੰ ਆਮ ਕਰਕੇ ਬਕਰੀਦ ਵੀ ਕਿਹਾ ਜਾਂਦਾ ਹੈ। ਅਰਬੀ ਭਾਸ਼ਾ ਦੇ ਸ਼ਬਦ ਈਦ ਦਾ ਅਰਥ ਖੁਸ਼ੀ ਹੈ ਅਤੇ ਕੁਰਬਾਨੀ ਨੂੰ ਅਰਬੀ ਭਾਸ਼ਾ ਵਿੱਚ ਅਜਹਾ ਕਿਹਾ ਜਾਂਦਾ ਹੈ।

ਪੰਜਾਬੀ ਜਾਗਰਣ, ਅਮਲੋਹ। ਭਾਵੇਂ ਕਿ ਦੁਨੀਆ ਭਰ ਵਿੱਚ ਬਹੁਤ ਸਾਰੇ ਤਿਉਹਾਰ ਹਰ ਧਰਮ ਅਤੇ ਮਜ਼੍ਹਬਾਂ ਵੱਲੋਂ ਮਨਾਏ ਜਾਂਦੇ ਹਨ ਪਰ ਇਸਲਾਮ ਧਰਮ ਵਿੱਚ ਸਿਰਫ਼ ਦੋ ਹੀ ਤਿਉਹਾਰ ਹਨ। ਈਦ -ਉਲ-ਫਿੱਤਰ ਤੇ ਈਦ -ਉਲ-ਅਜਹਾ, ਜਿਸ ਨੂੰ ਆਮ ਕਰਕੇ ਬਕਰੀਦ ਵੀ ਕਿਹਾ ਜਾਂਦਾ ਹੈ। ਅਰਬੀ ਭਾਸ਼ਾ ਦੇ ਸ਼ਬਦ ਈਦ ਦਾ ਅਰਥ ਖੁਸ਼ੀ ਹੈ ਅਤੇ ਕੁਰਬਾਨੀ ਨੂੰ ਅਰਬੀ ਭਾਸ਼ਾ ਵਿੱਚ ਅਜਹਾ ਕਿਹਾ ਜਾਂਦਾ ਹੈ।
ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਈਦ -ਉਲ-ਅਜਹਾ ਬਕਰੀਦ ਦੇ ਪਵਿੱਤਰ ਤਿਉਹਾਰ ’ਤੇ ਪਿੰਡ ਪਹੇੜੀ, ਧਰਮਗੜ੍ਹ, ਨਰੈਣਗੜ, ਮੰਡੀਗੋਬਿੰਦਗੜ ਅਤੇ ਅਮਲੋਹ ਦੀਆਂ ਵੱਖ-ਵੱਖ ਮਸਜਿਦਾਂ ਵਿੱਚ ਜਾ ਕੇ ਸਮੁੱਚੇ ਭਾਈਚਾਰੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਸਮੇਂ ਕੀਤਾ।
ਰਾਜੂ ਖੰਨਾ ਨੇ ਵੱਖ-ਵੱਖ ਸਮਾਗਮਾਂ ਵਿੱਚ ਬੋਲਦਿਆਂ ਕਿਹਾ ਕਿ ਇਹ ਤਿਉਹਾਰ ਸਭਨਾਂ ਧਰਮਾਂ ਵਿੱਚ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੀ ਮਜ਼ਬੂਤ ਨਹੀਂ ਕਰਦਾ ਸਗੋਂ ਇਹ ਆਪਸੀ ਸਾਂਝ ਦੁੱਖ ਸੁੱਖ ਦੀ ਸ਼ਰੀਕ ਵੀ ਬਣਦੀ ਹੈ।