ਸਕੇਟਿੰਗ ਰਾਹੀਂ ਅਯੋਧਿਆ ਤੋਂ 3000 ਕਿੱਲੋਮੀਟਰ ਦਾ ਸਫਰ ਕਰੇਗਾ ਘਨੱ੍ਹਈਆ
ਅਯੋਧਿਆ ਨਿਵਾਸੀ ਘਨਈਆ ਜੋ ਕਿ ਸਕੇਟਿੰਗ ਰਾਹੀਂ ਅਯੋਧਿਆ ਤੋਂ ਮਾਤਾ ਵੈਸ਼ਨੋ ਦੇਵੀ, ਲੇਹ ਲਦਾਖ, ਕੇਦਾਰ ਨਾਥ, ਬਦਰੀ ਨਾਥ ਦੀ ਯਾਤਰਾ ਕਰ ਰਿਹਾ ਹੈ, ਨੇ ਕਿਹਾ ਕਿ ਉਹ ਇਹ ਯਾਤਰਾ ਸਨਾਤਮ ਧਰਮ ਦੀ ਚੜ੍ਹਦੀ ਕਲਾ ਲਈ ਕਰ ਰਿਹਾ ਹੈ।
Publish Date: Sat, 30 May 2026 05:02 PM (IST)
Updated Date: Sat, 30 May 2026 05:05 PM (IST)

ਬ੍ਰਿਜ ਭੂਸ਼ਣ ਗਰਗ, ਪੰਜਾਬੀ ਜਾਗਰਣ, ਅਮਲੋਹ : ਅਯੋਧਿਆ ਨਿਵਾਸੀ ਘਨਈਆ ਜੋ ਕਿ ਸਕੇਟਿੰਗ ਰਾਹੀਂ ਅਯੋਧਿਆ ਤੋਂ ਮਾਤਾ ਵੈਸ਼ਨੋ ਦੇਵੀ, ਲੇਹ ਲਦਾਖ, ਕੇਦਾਰ ਨਾਥ, ਬਦਰੀ ਨਾਥ ਦੀ ਯਾਤਰਾ ਕਰ ਰਿਹਾ ਹੈ, ਨੇ ਕਿਹਾ ਕਿ ਉਹ ਇਹ ਯਾਤਰਾ ਸਨਾਤਮ ਧਰਮ ਦੀ ਚੜ੍ਹਦੀ ਕਲਾ ਲਈ ਕਰ ਰਿਹਾ ਹੈ। ਘਨੱਈਆ ਨੇ ਕਿਹਾ ਕਿ ਉਹ 20 ਦਿਨ ਪਹਿਲਾਂ ਆਪਣੇ ਸ਼ਹਿਰ ਅਯੋਧਿਆ ਤੋਂ ਇਸ ਯਾਤਰਾ ਲਈ ਚੱਲਿਆ ਸੀ ਤੇ 50 ਦਿਨ ਵਿਚ ਉਹ ਆਪਣੀ ਯਾਤਰਾ ਪੂਰੀ ਕਰ ਲਵੇਗਾ। 50 ਦਿਨ ਵਿਚ ਹੋ ਤਕਰੀਬਨ 3 ਹਜ਼ਾਰ ਕਿੱਲੋਮੀਟਰ ਸਫਰ ਤੈਅ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਕੇਟਿੰਗ ਰਾਹੀਂ ਅਯੋਧਿਆ ਤੋਂ ਖਾਟੂ ਸ਼ਾਮ ਜੀ ਅਤੇ ਸਾਲਾਸਰ ਦਰਬਾਰ ਵੀ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਉਹ ਰੋਜਾਨਾ 60 ਤੋਂ 70 ਕਿੱਲੋਮੀਟਰ ਦਾ ਸਫਰ ਤੈਅ ਕਰਦਾ ਹੈ ਤੇ ਉਹ ਤਕਰੀਬਨ 10 ਸੂਬਿਆਂ ’ਚੋਂ ਗੁਜਰ ਕੇ ਆਪਣੀ ਯਾਤਰਾ ਪੂਰੀ ਕਰੇਗਾ। ਉਨ੍ਹਾਂ ਦੱਸਿਆ ਕਿ ਉਹ ਇਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ ਤੇ ਉਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਧਰਮ ਨਾਲ ਜੋੜਨਾ ਹੈ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਹੈ। ਘਨੱਈਆ ਨੇ ਦੱਸਿਆ ਕਿ ਜਦੋਂ ਉਹ ਹਰਿਆਣਾ ਤੋਂ ਪੰਜਾਬ ਵੱਲ ਆ ਰਿਹਾ ਸੀ ਤਾਂ ਕੁੱਝ ਲੋਕਾਂ ਨੇ ਪੰਜਾਬ ਦੇ ਲੋਕਾਂ ਬਾਰੇ ਉਸ ਨੂੰ ਗ਼ਲਤ ਫਹਿਮੀਆ ਪੈਦਾ ਕਰ ਦਿੱਤੀਆਂ ਪਰ ਉਸ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਵੱਲੋਂ ਉਸ ਨੂੰ ਭਰਪੂਰ ਪਿਆਰ ਅਤੇ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਦੇਸ਼ ਦੇ ਸਾਰੇ ਸੂਬਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਸ ਵਿਚ ਪਿਆਰ ਅਤੇ ਸਦਭਾਵਨਾ ਬਣਾਈ ਰੱਖਣ।