ਸਿੱਖਿਆ ਦੇ ਨਾਲ-ਨਾਲ ਸਿਹਤ ’ਤੇ ਵੀ ਵਿਸ਼ੇਸ਼ ਧਿਆਨ ਦੇਣ ਬੱਚੇ : ਬਾਂਸਲ
ਸਿੱਖਿਆ ਦੇ ਨਾਲ-ਨਾਲ ਸਿਹਤ ‘ਤੇ ਵੀ ਵਿਸ਼ੇਸ਼ ਧਿਆਨ ਦੇਣ ਬੱਚੇ: ਚੇਅਰਮੈਨ ਬਾਂਸਲ
Publish Date: Wed, 20 May 2026 04:44 PM (IST)
Updated Date: Wed, 20 May 2026 04:46 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਨਾਭਾ ਸਥਿਤ ਜੀਬੀ ਇੰਟਰਨੈਸ਼ਨਲ ਦੇ ਜੂਨੀਅਰ ਤੇ ਪ੍ਰਾਇਮਰੀ ( ਕਿੰਡਰਗਾਰਟਨ ) ਵਿਚ ਸਕੂਲ ਚੇਅਰਮੈਨ ਸੰਦੀਪ ਬਾਂਸਲ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਲਈ ਸਿਹਤ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿੱਚ ਬਾਲ ਰੋਗ ਮਾਹਰ ਡਾ. ਅਤੁਲ ਅਨੇਜਾ ਵੱਲੋਂ ਬੱਚਿਆਂ ਦਾ ਆਮ ਸਿਹਤ ਪੑੀਖਣ ਕੀਤਾ ਗਿਆ। ਬਾਂਸਲ ਅਨੁਸਾਰ ਇਸ ਕੈਂਪ ਦਾ ਉਦੇਸ਼ ਨੰਨ੍ਹੇ ਵਿਦਿਆਰਥੀਆਂ ਦੀ ਨਿਯਮਿਤ ਸਿਹਤ ਜਾਂਚ ਕਰਕੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ, ਸਫ਼ਾਈ ਅਤੇ ਸੰਤੁਲਿਤ ਆਹਾਰ ਪ੍ਰਤੀ ਜਾਗਰੂਕ ਕਰਨਾ ਸੀ। ‘ਤੰਦਰੁਸਤ ਬਚਪਨ ਹੀ ਉਜਲੇ ਭਵਿੱਖ ਦੀ ਨੀਂਹ ਹੁੰਦਾ ਹੈ’ ਇਸ ਗੱਲ ’ਤੇ ਜ਼ੋਰ ਦਿੰਦਿਆਂ ਡਾ. ਅਨੇਜਾ ਨੇ ਕਿਹਾ ਕਿ ਅੱਜ ਕੱਲ੍ਹ ਛੋਟੇ ਬੱਚਿਆਂ ਵਿੱਚ ਖੂਨ ਦੀ ਕਮੀ (ਐਨੀਮੀਆ) ਅਤੇ ਕੈਲਸ਼ੀਅਮ ਦੀ ਘਾਟ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ਦਾ ਮੁੱਖ ਕਾਰਣ ਅਸੰਤੁਲਿਤ ਖਾਣ-ਪੀਣ ਅਤੇ ਪੌਸ਼ਟਿਕ ਆਹਾਰ ਦੀ ਕਮੀ ਹੈ। ਉਨ੍ਹਾਂ ਨੇ ਮਾਪਿਆਂ ਨੂੰ ਬੱਚਿਆਂ ਦੇ ਸੰਤੁਲਿਤ ਅਤੇ ਪੌਸ਼ਟਿਕ ਭੋਜਨ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਸਲਾਹ ਦਿੱਤੀ ਤਾਂ ਜੋ ਬੱਚਿਆਂ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ਵਧੀਆ ਢੰਗ ਨਾਲ ਹੋ ਸਕੇ। ਕਾਰਜਕ੍ਰਮ ਦੇ ਸਮਾਪਨ ਮੌਕੇ ਡਾ. ਅਨੇਜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੱਚਿਆਂ ਦੀ ਸ਼ੁਰੂਆਤੀ ਅਵਸਥਾ ਵਿੱਚ ਹੀ ਉਨ੍ਹਾਂ ਦੀ ਸਿਹਤ ‘ਤੇ ਵਿਸ਼ੇਸ਼ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਦ ਕਿੰਡਰਗਾਰਟਨ ਵਿੱਚ ਆਯੋਜਿਤ ਇਸ ਤਰ੍ਹਾਂ ਦਾ ਸਿਹਤ ਜਾਂਚ ਕੈਂਪ ਇਕ ਸ਼ਲਾਘਾਯੋਗ ਪਹਿਲ ਹੈ। ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਪਾਲ ਕੌਰ ਗਰੇਵਾਲ ਨੇ ਡਾ. ਅਨੇਜਾ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਦੀ ਸਿਹਤ ਨੂੰ ਸਭ ਤੋਂ ਉੱਚੀ ਤਰਜੀਹ ਦੇਣ ਦਾ ਵਿਸ਼ਵਾਸ ਦਿਵਾਇਆ।