ਗ਼ਰੀਬ ਰਥ ਹਾਦਸਾ ਆਪਣੇ ਪਿੱਛੇ ਜੋ ਸਵਾਲ ਛੱਡ ਗਿਆ ਹਨ, ਉਨ੍ਹਾਂ ਦੀ ਵਿਸਥਾਰ ਨਾਲ ਜਾਂਚ ਅੰਬਾਲਾ ’ਚ ਹੋਵੇਗੀ। ਇਸ ਵੇਲੇ ਫੋਰੈਂਸਿਕ ਟੀਮ ਨੇ ਸੜੀਆਂ ਹੋਈਆਂ ਬੋਗੀਆਂ ਤੋਂ ਸੈਂਪਲ ਲਏ ਹਨ। ਨੁਕਸਾਨੀਆਂ ਬੋਗੀਆਂ ’ਚ ਲੱਗੇ ਸੀਸੀਟੀਵੀ ਤੋਂ ਵੀ ਕੋਈ ਸੁਰਾਗ ਮਿਲਣ ਦੀ ਸੰਭਾਵਨਾ ਘੱਟ ਹੀ ਹੈ। ਉਥੇ, ਹਾਦਸੇ ’ਚ ਝੁਲਸੀ ਔਰਤ ਦੀ ਹਾਲਤ ਸਥਿਰ ਬਣੀ ਹੋਈ ਹੈ।
ਨਵਨੀਤ ਛਿੱਬਰ, ਜਾਗਰਣ, ਫਤਹਿਗੜ੍ਹ ਸਾਹਿਬ : ਗ਼ਰੀਬ ਰਥ ਹਾਦਸਾ ਆਪਣੇ ਪਿੱਛੇ ਜੋ ਸਵਾਲ ਛੱਡ ਗਿਆ ਹਨ, ਉਨ੍ਹਾਂ ਦੀ ਵਿਸਥਾਰ ਨਾਲ ਜਾਂਚ ਅੰਬਾਲਾ ’ਚ ਹੋਵੇਗੀ। ਇਸ ਵੇਲੇ ਫੋਰੈਂਸਿਕ ਟੀਮ ਨੇ ਸੜੀਆਂ ਹੋਈਆਂ ਬੋਗੀਆਂ ਤੋਂ ਸੈਂਪਲ ਲਏ ਹਨ। ਨੁਕਸਾਨੀਆਂ ਬੋਗੀਆਂ ’ਚ ਲੱਗੇ ਸੀਸੀਟੀਵੀ ਤੋਂ ਵੀ ਕੋਈ ਸੁਰਾਗ ਮਿਲਣ ਦੀ ਸੰਭਾਵਨਾ ਘੱਟ ਹੀ ਹੈ। ਉਥੇ, ਹਾਦਸੇ ’ਚ ਝੁਲਸੀ ਔਰਤ ਦੀ ਹਾਲਤ ਸਥਿਰ ਬਣੀ ਹੋਈ ਹੈ। ਜ਼ੇਰੇ ਇਲਾਜ ਔਰਤ ਦਾ ਹਾਲ-ਚਾਲ ਜਾਣਨ ਲਈ ਡੀ.ਆਰ.ਐੱਮ. ਵਿਨੋਦ ਭਾਟੀਆ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਪੀੜਤਾ ਨੂੰ ਇਲਾਜ ਲਈ 2.5 ਲੱਖ ਦੀ ਆਰਥਿਕ ਸਹਾਇਤਾ ਦਿੱਤੀ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਸਵੇਰੇ ਸਰਹਿੰਦ ਜੰਕਸ਼ਨ ਦੇ ਆਊਟਰ 'ਤੇ ਅੰਮ੍ਰਿਤਸਰ ਤੋਂ ਸਹਰਸਾ ਜਾ ਰਹੀ ਗ਼ਰੀਬ ਰਥ ਐਕਸਪ੍ਰੈੱਸ ’ਚ ਅੱਗ ਲੱਗ ਗਈ ਸੀ। ਇਸ ਕਾਰਨ ਤਿੰਨ ਏਸੀ ਬੋਗੀਆਂ ਸੜ ਗਈਆਂ। ਇਨ੍ਹਾਂ ਬੋਗੀਆਂ ’ਚ ਸਵਾਰ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਬਿਹਾਰ ਦੇ ਛਪਰਾ ਜ਼ਿਲ੍ਹੇ ਦੇ ਸਦਵਾਹੀ ਵਾਸੀ ਔਰਤ ਜ਼ੀਰਾ ਦੇਵੀ ਅੱਗ ’ਚ ਝੁਲਸ ਗਈ ਸੀ। ਉਹ ਰਾਜਪੁਰਾ ਦੇ ਇਕ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਹਾਦਸੇ ’ਚ ਨੁਕਸਾਨੀਆਂ ਤਿੰਨੇ ਬੋਗੀਆਂ ਨੂੰ ਅੰਬਾਲਾ ਭੇਜ ਦਿੱਤਾ ਗਿਆ ਹੈ। ਅੰਬਾਲਾ ’ਚ ਰੇਲ ਮੰਡਲ ਦਾ ਮੁੱਖ ਦਫ਼ਤਰ ਹੈ, ਇਸ ਲਈ ਉੱਥੇ ਜਾਂਚ ਲਈ ਜ਼ਰੂਰੀ ਸਹੂਲਤਾਂ ਉਪਲਬਧ ਹਨ। ਨਾਲ ਹੀ, ਰੇਲ ਡਵੀਜ਼ਨ ਦੇ ਸੀਨੀਅਰ ਅਧਿਕਾਰੀ ਵੀ ਅੰਬਾਲਾ ’ਚ ਹਨ। ਇਸ ਨਾਲ ਦਿੱਲੀ ਤੋਂ ਆਉਣ ਵਾਲੀ ਜਾਂਚ ਟੀਮ ਦੀ ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ ਤਿੰਨੇ ਨੁਕਸਾਨੀਆਂ ਬੋਗੀਆਂ ਤੇ ਜਨਰੇਟਰ ਕਾਰ ਨੂੰ ਅੰਬਾਲਾ ਭੇਜਿਆ ਗਿਆ ਹੈ।
ਇਸ ਤੋਂ ਪਹਿਲਾਂ ਪੰਜਾਬ ਦੀ ਫੋਰੈਂਸਿਕ ਟੀਮ ਨੇ ਬੋਗੀਆਂ ਤੋਂ ਸੈਂਪਲ ਲਏ, ਜਿਨ੍ਹਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਮੁੱਢਲਾ ਜਾਂਚ ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਗੱਲ ਸਾਹਮਣੇ ਆਈ ਹੈ। ਇਸ ਨਾਲ ਕੋਚ ਦੀ ਮੁਰੰਮਤ ਤੇ ਉਪਕਰਨਾਂ ਦੀ ਗੁਣਵੱਤਾ 'ਤੇ ਸਵਾਲ ਉਠਦੇ ਹਨ। ਜਾਂਚ ’ਚ ਇਨ੍ਹਾਂ ਨੂੰ ਸ਼ਾਮਲ ਕੀਤਾ ਜਾਵੇਗਾ। ਤਕਨੀਕੀ ਮਾਹਰਾਂ ਨੂੰ ਜਾਂਚ ਟੀਮ ਦਾ ਹਿੱਸਾ ਬਣਾਇਆ ਗਿਆ ਹੈ।
ਬੋਗੀਆਂ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਅੱਗ ਨਾਲ ਸੜ ਗਈ ਹੈ। ਜਾਂਚ ਟੀਮ ਨੇ ਸੜੇ ਹੋਏ ਡੀਵੀਆਰ ਨੂੰ ਡਾਟਾ ਰਿਕਵਰੀ ਲਈ ਲੈਬ ਭੇਜਿਆ ਹੈ। ਆਰਪੀਐੱਫ ਇੰਚਾਰਜ ਇੰਸਪੈਕਟਰ ਰਾਜਿੰਦਰ ਸੈਣੀ ਨੇ ਦੱਸਿਆ ਕਿ ਗ਼ਰੀਬ ਰਥ ਹਾਦਸੇ ’ਚ 40 ਫ਼ੀਸਦੀ ਝੁਲਸੀ ਔਰਤ ਜ਼ੀਰਾ ਦੇਵੀ ਦੀ ਹਾਲਤ ਹੁਣ ਸਥਿਰ ਹੈ।