ਛੇ ਸਾਲਾਂ ਤੋਂ ਫ਼ਰਾਰ ਭਗੌੜਾ ਵਕੀਲ ਨੋਇਡਾ ਤੋਂ ਗ੍ਰਿਫ਼ਤਾਰ
ਛੇ ਸਾਲਾਂ ਤੋਂ ਫ਼ਰਾਰ ਭਗੌੜਾ ਵਕੀਲ ਨੋਇਡਾ ਤੋਂ ਗ੍ਰਿਫ਼ਤਾਰ
Publish Date: Fri, 10 Apr 2026 08:11 PM (IST)
Updated Date: Sat, 11 Apr 2026 04:15 AM (IST)
ਫ਼ੋਟੋ ਫ਼ਾਈਲ : 22 ਫ਼ੋਟੋ ਕੈਪਸ਼ਨ : ਗ੍ਰਿਫ਼ਤਾਰ ਮੁਲਜ਼ਮ ਪੁਲਿਸ ਪਾਰਟੀ ਨਾਲ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੀਓ ਸਟਾਫ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਪਿਛਲੇ 6 ਸਾਲਾਂ ਤੋਂ ਫ਼ਰਾਰ ਚੱਲ ਰਹੇ ਇਕ ਭਗੌੜੇ ਵਕੀਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਟੀ ਗੋਇਲ ਵਾਸੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸਾਲ 2020 ’ਚ ਬ੍ਰਾਹਮਣ ਮਾਜਰਾ, ਸਰਹਿੰਦ ਵਾਸੀ ਗੁਰਦੀਪ ਸਿੰਘ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਅਨੁਸਾਰ ਗੋਇਲ ਨੇ ਗੁਰਦੀਪ ਸਿੰਘ ਦੇ ਲੜਕੇ ਨੂੰ ਸਰਕਾਰੀ ਬੈਂਕ ’ਚ ਚਪੜਾਸੀ ਦੀ ਨੌਕਰੀ ਦਿਵਾਉਣ ਬਦਲੇ 3.50 ਲੱਖ ਰੁਪਏ ਲਏ ਸਨ। ਨਾ ਤਾਂ ਨੌਕਰੀ ਮਿਲੀ ਤੇ ਨਾ ਹੀ ਉਸ ਨੇ ਪੈਸੇ ਮੋੜੇ, ਜਿਸ ਤੋਂ ਬਾਅਦ ਪੁਲਿਸ ਕੇਸ ਦਰਜ ਹੋਇਆ। ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ’ਚ ਪੇਸ਼ ਨਾ ਹੋਣ ਕਾਰਨ ਮੁਲਜ਼ਮ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਹੁਣ ਉਸ ਨੂੰ ਪੀਓ ਸਟਾਫ਼ ਦੀ ਟੀਮ ਨੇ ਨੋਇਡਾ ਤੋਂ ਕਾਬੂ ਕਰ ਲਿਆ ਗਿਆ। ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ ਧੋਖਾਧੜੀ ਦੇ ਕਰੀਬ 10 ਮਾਮਲੇ ਦਰਜ ਹਨ। ਇਨ੍ਹਾਂ ’ਚ ਫਤਹਿਗੜ੍ਹ ਸਾਹਿਬ ਦੇ ਤਿੰਨ ਕੇਸਾਂ ਤੋਂ ਇਲਾਵਾ ਮੋਗਾ, ਲੁਧਿਆਣਾ, ਫ਼ਰੀਦਕੋਟ ਤੇ ਸਮਰਾਲਾ ’ਚ ਦਰਜ ਮੁਕੱਦਮੇ ਵੀ ਸ਼ਾਮਲ ਹਨ।