ਮੱਝਾਂ ਚੋਰੀ ਦੇ ਮਾਮਲੇ ’ਚ ਭਗੌੜਾ ਗ੍ਰਿਫ਼ਤਾਰ
ਮੱਝਾਂ ਚੋਰੀ ਦੇ ਮਾਮਲੇ ’ਚ ਭਗੌੜਾ ਗ੍ਰਿਫ਼ਤਾਰ
Publish Date: Wed, 08 Apr 2026 06:11 PM (IST)
Updated Date: Wed, 08 Apr 2026 06:14 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੀਓ ਸਟਾਫ ਫਤਹਿਗੜ੍ਹ ਸਾਹਿਬ ਤੇ ਸੀਆਈਏ ਸਟਾਫ ਸਰਹਿੰਦ ਦੀ ਪੁਲਿਸ ਨੇ ਮੱਝਾਂ ਚੋਰੀ ਦੇ ਪੰਜ ਮਾਮਲਿਆਂ ’ਚ ਤਿੰਨ ਸਾਲਾਂ ਤੋਂ ਭਗੌੜਾ ਚੱਲ ਰਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਪੀਓ ਸਟਾਫ ਫਤਹਿਗੜ੍ਹ ਸਾਹਿਬ ਦੇ ਐੱਸਐੱਚਓ ਕੁਲਵੰਤ ਸਿੰਘ ਨੇ ਦੱਸਿਆ ਕਿ ਸਵਾਰਦੀਨ ਪੁੱਤਰ ਨੂਰ ਜਮਾਲ ਵਾਸੀ ਪਿੰਡ ਬਰੜਵਾਲ ਜ਼ਿਲ੍ਹਾ ਸੰਗਰੂਰ ਖ਼ਿਲਾਫ਼ ਥਾਣਾ ਮੂਲੇਪੁਰ ਵਿਚ ਮੱਝਾਂ ਚੋਰੀ ਦੇ ਕਈ ਮਾਮਲੇ ਦਰਜ ਹਨ। ਉਹ ਪਿਛਲੇ ਤਿੰਨ ਸਾਲਾਂ ਤੋਂ ਭਗੌੜਾ ਚੱਲ ਰਿਹਾ ਸੀ। ਸਵਾਰਦੀਨ ਆਪਣੇ ਪੁੱਤਰ ਹਸਬ ਅਲੀ ਨਾਲ ਮਿਲ ਕੇ ਮੱਝਾਂ ਚੋਰੀ ਦਾ ਧੰਦਾ ਕਰਦਾ ਸੀ। ਹਸਬ ਅਲੀ ਨੂੰ ਪਹਿਲਾਂ ਹੀ ਛੇ ਮਾਮਲਿਆਂ ਵਿਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਸਵਾਰਦੀਨ ਨੇ ਈਸ਼ਰ ਸਿੰਘ ਪੁੱਤਰ ਰਾਮ ਕ੍ਰਿਸ਼ਨ ਵਾਸੀ ਲਟੌਰ ਥਾਣਾ ਮੂਲੇਪੁਰ ਦੀਆਂ ਵੀ ਮੱਝਾਂ ਚੋਰੀ ਕੀਤੀਆਂ ਸਨ। ਫਤਹਿਗੜ੍ਹ ਸਾਹਿਬ ਅਦਾਲਤ ਨੇ ਲਗਭਗ ਤਿੰਨ ਸਾਲ ਪਹਿਲਾਂ ਸਵਾਰਦੀਨ ਨੂੰ ਭਗੌੜਾ ਐਲਾਨਿਆ ਸੀ।