ਰਿਮਟ ਹਸਪਤਾਲ 'ਚ 30 ਅਪ੍ਰੈਲ ਨੂੰ ਲੱਗੇਗਾ ਮੁਫ਼ਤ ਮੈਡੀਕਲ ਕੈਂਪ
ਰਿਮਟ ਹਸਪਤਾਲ 'ਚ 30 ਅਪ੍ਰੈਲ ਨੂੰ ਲੱਗੇਗਾ ਮੁਫ਼ਤ ਮੈਡੀਕਲ ਕੈਂਪ
Publish Date: Mon, 27 Apr 2026 05:56 PM (IST)
Updated Date: Mon, 27 Apr 2026 06:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਰਿਮਟ ਹਸਪਤਾਲ ਵਿਖੇ 30 ਅਪ੍ਰੈਲ ਨੂੰ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਡਾਇਰੈਕਟਰ ਡਾ. ਕੇਸੀ ਗੋਇਲ ਨੇ ਦੱਸਿਆ ਕਿ ਕੈਂਪ ਵਿਚ ਅੱਖਾਂ, ਕੰਨ, ਦਿਲ ਅਤੇ ਹੱਡੀਆਂ ਸਮੇਤ ਸਾਰੀਆਂ ਬਿਮਾਰੀਆਂ ਦਾ ਇਲਾਜ, ਖੂਨ ਦੇ ਟੈਸਟ, ਅਲਟਰਾਸਾਊਂਡ, ਸੀਟੀ ਸਕੈਨ ਅਤੇ ਐਕਸਰੇਅ ਦੀ ਸਹੂਲਤ ਮੁਫ਼ਤ ਦਿੱਤੀ ਜਾਵੇਗੀ। ਦਵਾਈਆਂ ਰਿਆਇਤੀ ਦਰਾਂ ਤੇ ਮਿਲਣਗੀਆਂ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਮੁਫ਼ਤ ਇਲਾਜ, ਦੂਰਬੀਨ ਰਾਹੀਂ ਵੱਖ-ਵੱਖ ਸਰਜਰੀਆਂ ਅਤੇ ਚੂਲੇ ਬਦਲਣ ਦੇ ਸਫ਼ਲ ਪ੍ਰਬੰਧ ਹਨ। ਆਯੂਸ਼ਮਾਨ ਕਾਰਡ ਧਾਰਕਾਂ ਲਈ ਓਪੀਡੀ ਮੁਫ਼ਤ ਹੈ।