ਫ੍ਰੀ ਮੈਡੀਕਲ ਚੈੱਕਅਪ ਤੇ ਖੂਨਦਾਨ ਕੈਂਪ ਲਗਾਇਆ
ਫ੍ਰੀ ਮੈਡੀਕਲ ਚੈਕਅੱਪ ਤੇ ਖੂਨਦਾਨ ਕੈਂਪ ਦਾ ਆਯੋਜਨ
Publish Date: Fri, 27 Mar 2026 04:19 PM (IST)
Updated Date: Fri, 27 Mar 2026 04:23 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਹਲਕਾ ਘਨੌਰ ਦੇ ਪਿੰਡ ਘੜਾਮਾਂ ਕਲਾਂ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਘੜਾਮਾਂ ਵਾਲਿਆਂ ਦੀ 28ਵੀਂ ਸਾਲਾਨਾ ਬਰਸੀ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ 34 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਾਏ ਗਏ। ਭੋਗ ਉਪਰੰਤ ਅਨੇਕਾਂ ਸੰਤ ਮਹਾਂਪੁਰਸ਼ਾਂ, ਕਥਾਵਾਚਕਾਂ ਅਤੇ ਰਾਗੀ-ਢਾਡੀ ਜੱਥਿਆਂ ਵੱਲੋਂ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ ਗਿਆ। ਇਸ ਦੌਰਾਨ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ।ਸਲਾਨਾ ਬਰਸੀ ਦੇ ਮੌਕੇ ਰਾਜਪੁਰਾ ਦੇ ਸਿਮਰਤਾ ਨਰਸਿੰਗ ਹੋਮ ਦੇ ਡਾ. ਸਰਬਜੀਤ ਸਿੰਘ ਐਮਡੀ ਮੈਡੀਸਨ, ਚਮਾਰੂ ਵਾਲਿਆਂ ਵੱਲੋਂ ਫ੍ਰੀ ਮੈਡੀਕਲ ਚੈਕਅੱਪ ਕੈਂਪ ਵੀ ਲਗਾਇਆ ਗਿਆ। ਜਿਸ ਵਿੱਚ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁੰਮਾਣਾ, ਗੁਰਦੀਪ ਸਿੰਘ ਬਿੱਲੂ ਘੜਾਮਾਂ (ਸਰਕਲ ਪ੍ਰਧਾਨ ਸ਼ੰਭੂ), ਐਡਵੋਕੇਟ ਸੁਬੇਗ ਸਿੰਘ ਸੰਧੂ, ਡਾ. ਦਰਸ਼ਨ ਸਿੰਘ, ਕਰਨੈਲ ਸਿੰਘ, ਏ.ਐਸ.ਆਈ. ਤਰਲੋਚਨ ਸਿੰਘ ਮੋਹੀ, ਸਰਪੰਚ ਜੋਧਵੀਰ ਸਿੰਘ, ਸਰਪੰਚ ਨੱਥੂ ਰਾਮ, ਮਹਿੰਦਰ ਕਾਕਾ, ਸਾਬਕਾ ਸਰਪੰਚ ਚਰਨਜੀਤ ਸਿੰਘ, ਸਾਬਕਾ ਸਰਪੰਚ ਅਵਤਾਰ ਸਿੰਘ, ਹਰਬੰਸ ਸਿੰਘ, ਗੁਰਪਾਲ ਸਿੰਘ, ਡਾ. ਬਲਿਹਾਰ ਸਿੰਘ, ਪ੍ਰੀਤਮ ਸਿੰਘ, ਮਨਪ੍ਰੀਤ ਸਿੰਘ ਮੰਗੂ ਘੜਾਮਾਂ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ। ਇਸ ਮੌਕੇ ਚਮਾਰੂ ਹਸਪਤਾਲ ਰਾਜਪੁਰਾ ਵੱਲੋਂ 27ਵਾਂ ਖੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁੰਮਾਣਾ ਪਹੁੰਚੇ। ਉਨ੍ਹਾਂ ਨੇ ਖੂਨਦਾਨ ਕਰਨ ਵਾਲਿਆਂ ਨੂੰ ਕੱਪ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇਜਿੰਦਰ ਸਿੰਘ ਮੋਹੀ ਮੀਤ ਪ੍ਰਧਾਨ ਭਾਰਤ, ਲੱਖਾ ਸਿੰਘ ਕਬੂਲਪੁਰ ਮੀਤ ਪ੍ਰਧਾਨ ਪੰਜਾਬ, ਸੋਨੂ ਖਰਾਜਪੁਰ, ਬਿੱਲੂ ਘੜਾਮਾਂ ਸਰਕਲ ਪ੍ਰਧਾਨ ਸ਼ੰਭੂ ਅਤੇ ਪਰਦੀਪ ਸਿੰਘ ਘੜਾਮਾਂ ਇਕਾਈ ਪ੍ਰਧਾਨ ਵੀ ਮੌਜੂਦ ਸਨ। ਮਨਜੀਤ ਸਿੰਘ ਘੁੰਮਾਣਾ ਨੇ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੂਨਦਾਨ ਇੱਕ ਮਹਾਦਾਨ ਹੈ, ਜਿਸ ਨਾਲ ਅਨੇਕਾਂ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ।