ਸਿੱਧ ਬਾਬਾ ਬਾਲਕ ਨਾਥ ਮੰਦਰ ’ਚ ਵਿਸ਼ਾਲ ਗੁੰਬਦ ਦਾ ਨੀਂਹ ਪੱਥਰ ਰੱਖਿਆ
ਸਿੱਧ ਬਾਬਾ ਬਾਲਕ ਨਾਥ ਤੇ ਦੁਰਗਾ ਮਾਤਾ ਮੰਦਰ ਵਿਖੇ ਵਿਸ਼ਾਲ ਗੁੰਬਦ ਦੇ ਨਿਰਮਾਣ ਦਾ ਨੀਂਹ ਪੱਥਰ ਪੂਰੀ ਸ਼ਰਧਾ ਅਤੇ ਧਾਰਮਿਕ ਰਸਮਾਂ ਨਾਲ ਰੱਖਿਆ ਗਿਆ।
Publish Date: Wed, 27 May 2026 06:09 PM (IST)
Updated Date: Wed, 27 May 2026 06:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸਿੱਧ ਬਾਬਾ ਬਾਲਕ ਨਾਥ ਤੇ ਦੁਰਗਾ ਮਾਤਾ ਮੰਦਰ ਵਿਖੇ ਵਿਸ਼ਾਲ ਗੁੰਬਦ ਦੇ ਨਿਰਮਾਣ ਦਾ ਨੀਂਹ ਪੱਥਰ ਪੂਰੀ ਸ਼ਰਧਾ ਅਤੇ ਧਾਰਮਿਕ ਰਸਮਾਂ ਨਾਲ ਰੱਖਿਆ ਗਿਆ। ਇਸ ਮੌਕੇ ਤਰਸੇਮ ਭਜਨ ਮੰਡਲੀ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਮਨੋਜ ਜਸਵਾਲ, ਮੰਦਰ ਕਮੇਟੀ ਅਤੇ ਸਾਰੇ ਵਲੰਟੀਅਰਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਗੁਰੂ ਦੱਤ ਮਹਿਰਾ, ਦਵਿੰਦਰ ਸ਼ਾਹੀ ਮੌਂਟੀ, ਮਨਦੀਪ ਸ਼ਰਮਾ ਮਾਧਵ, ਰੋਹਿਤ ਗਰਗ, ਰਾਜੀਵ ਸੁਲੋਧੀਆ, ਪੰਕਜ ਖੁਰਾਣਾ, ਅਮਿਤ ਅਰੋੜਾ, ਗੁਰਿੰਦਰ ਸਿੰਘ ਸਰਹਿੰਦ, ਪੁਰਸ਼ੋਤਮ ਗੁਪਤਾ, ਅਸ਼ਵਨੀ ਦੁਰਗਾ, ਰਾਜਕੁਮਾਰ ਦੁਰਗਾ, ਵਿਨੋਦ ਜਸਵਾਲ, ਸੁਨੀਲ ਕੁਮਾਰ ਕਾਕਾ, ਸ਼ੰਕੂਵਾਲ, ਯੁਵਰਾਜ ਭੀਮ, ਮਨੋਜ ਬਾਂਸਲ, ਮੁਕੇਸ਼ ਬਾਂਸਲ, ਕੁਲਦੀਪ ਮਰਜਾਰਾ ਲੱਕੀ, ਗੁਰਮੀਤ ਗੀਤਾ ਅਮਲੋਹ, ਅਸ਼ੋਕ ਅਮਲੋਹ, ਦੀਪਕ ਪ੍ਰਤਾਪ, ਕ੍ਰਿਸ਼ਨ, ਰਮਾ, ਪ੍ਰੇਮ, ਬੇਅੰਤ, ਗੁਰਪ੍ਰੀਤ ਗੁਰੀ, ਨੀਰਜ ਸੇਨ, ਅਨੁਰਾਗ, ਰਜਤ, ਸੁਮਿਤ, ਮੋਹਿਤ, ਵਰੁਣ, ਹੇਮੰਤ, ਵਿਕਰਮ ਅਤੇ ਪ੍ਰਿੰਸ ਆਦਿ ਨੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ। ਪ੍ਰਧਾਨ ਮਨੋਜ ਜਸਵਾਲ ਤੇ ਮੰਦਰ ਕਮੇਟੀ ਨੇ ਸੇਵਾਦਾਰਾਂ, ਸਮੂਹ ਗੁਰੂ-ਪ੍ਰੇਮੀਆਂ, ਸੰਗਤਾਂ ਤੇ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਅਰਦਾਸ ਕੀਤੀ ਕਿ ਬਾਬਾ ਜੀ ਅਤੇ ਮਾਤਾ ਰਾਣੀ ਸਭਨਾਂ ’ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ ਅਤੇ ਸਭ ਦੇ ਜੀਵਨ ’ਚ ਖੁਸ਼ੀਆਂ, ਸ਼ਾਂਤੀ ਅਤੇ ਤਰੱਕੀਆਂ ਬਖਸ਼ਣ।