ਚੋਣਾਂ ਨੂੰ ਲੈ ਕੇ ਸਾਬਕਾ ਵਿਧਾਇਕ ਨੇ ਖਿੱਚੀ ਤਿਆਰੀ; ਸਿਆਸੀ ਮੈਦਾਨ ਫਤਿਹ ਕਰਨ ਲਈ ਵਰਕਰਾਂ ਦੀਆਂ ਲਗਾਈਆਂ ਵਿਸ਼ੇਸ਼ ਡਿਊਟੀਆਂ
ਇੱਥੋਂ ਦੀ ਸ਼ਹੀਦ ਭਗਤ ਸਿੰਘ ਕਲੋਨੀ ਸਥਿਤ ਕਾਂਗਰਸ ਪਾਰਟੀ ਦਫਤਰ ਵਿਖੇ ਅੱਜ ਹਲਕਾ ਰਾਜਪੁਰਾ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਦੇ ਸੰਬੰਧ ਦੇ ਵਿੱਚ ਕਾਂਗਰਸ ਪਾਰਟੀ ਨਾਲ ਸੰਬੰਧਿਤ ਅਹੁਦੇਦਾਰਾਂ ਤੇ ਵਰਕਰਾਂ ਦੀਆਂ ਵਾਰਡਾਂ ਦੇ ਵਿੱਚ ਡਿਊਟੀਆਂ ਲਗਾਉਣ ਸਬੰਧੀ ਮੀਟਿੰਗ ਸੱਦੀ ਗਈ।
Publish Date: Fri, 22 May 2026 12:54 PM (IST)
Updated Date: Fri, 22 May 2026 12:55 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਇੱਥੋਂ ਦੀ ਸ਼ਹੀਦ ਭਗਤ ਸਿੰਘ ਕਲੋਨੀ ਸਥਿਤ ਕਾਂਗਰਸ ਪਾਰਟੀ ਦਫਤਰ ਵਿਖੇ ਅੱਜ ਹਲਕਾ ਰਾਜਪੁਰਾ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਦੇ ਸੰਬੰਧ ਦੇ ਵਿੱਚ ਕਾਂਗਰਸ ਪਾਰਟੀ ਨਾਲ ਸੰਬੰਧਿਤ ਅਹੁਦੇਦਾਰਾਂ ਤੇ ਵਰਕਰਾਂ ਦੀਆਂ ਵਾਰਡਾਂ ਦੇ ਵਿੱਚ ਡਿਊਟੀਆਂ ਲਗਾਉਣ ਸਬੰਧੀ ਮੀਟਿੰਗ ਸੱਦੀ ਗਈ।
ਸਾਬਕਾ ਵਿਧਾਇਕ ਕੰਬੋਜ ਨੇ ਕਿਹਾ ਕਿ ਹਰੇਕ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਰਕ ਹਰੇਕ ਵਾਰਡ ਦੇ ਵਿੱਚ ਲੋਕਾਂ ਦੇ ਘਰ-ਘਰ ਜਾ ਕੇ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ, ਵਿਕਾਸਮੁੱਖੀ ਸੋਚ ਤੇ ਲੋਕ ਹਿੱਤ ਵਿੱਚ ਕੀਤੇ ਕੰਮਾਂ ਬਾਰੇ ਜਾਣੂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਰਾਜਪੁਰਾ ਸ਼ਹਿਰ ਨੂੰ ਸੁੰਦਰਤਾ ਦੇ ਪੱਖੋਂ ਪੂਰੇ ਭਾਰਤ ਦੇਸ਼ ਦੇ ਵਿੱਚੋਂ ਪਹਿਲੇ ਨੰਬਰ ’ਤੇ ਆਉਣ ਤੇ ਨਗਰ ਕੌਂਸਲ ਰਾਜਪੁਰਾ ਨੂੰ ਸਨਮਾਨਿਤ ਕੀਤਾ ਗਿਆ ਸੀ ਪਰ ਆਮ ਆਦਮੀ ਪਾਰਟੀ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੇ ਦੌਰਾਨ ਰਾਜਪੁਰਾ ਸ਼ਹਿਰ ਗੰਦਗੀ ਦੇ ਢੇਰਾਂ ਦੇ ਵਿੱਚ ਤਬਦੀਲ ਹੋ ਚੁੱਕਿਆ ਹੈ।
ਇਸ ਤੋਂ ਇਲਾਵਾ ਰਾਜਪੁਰਾ ਸ਼ਹਿਰ ਦੀਆਂ ਸੜਕਾਂ ਪੂਰੀ ਤਰਹਾਂ ਟੁੱਟ ਚੁੱਕੀਆਂ ਹਨ। ਇਸ ਮੌਕੇ ਵਰਕਰਾਂ ਨੂੰ ਚੋਣ ਪ੍ਰਚਾਰ ਦੌਰਾਨ ਪੂਰੀ ਤਨਦੇਹੀ, ਇਕਜੁੱਟਤਾ ਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ ਗਈ। ਉਹਨਾਂ ਕਿਹਾ ਕਿ ਲੋਕਾਂ ਵਿੱਚ ਕਾਂਗਰਸ ਪਾਰਟੀ ਪ੍ਰਤੀ ਵੱਡਾ ਉਤਸ਼ਾਹ ਅਤੇ ਭਰੋਸਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਆਉਣ ਵਾਲੀਆਂ ਐੱਮਸੀ ਚੋਣਾਂ ਵਿੱਚ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਦਰਜ ਕਰੇਗੀ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਸ਼ਾਸਤਰੀ, ਬਲਾਕ ਕਾਂਗਰਸ ਰਾਜਪੁਰਾ ਦਿਹਾਤੀ ਦੇ ਪ੍ਰਧਾਨ ਬਲਦੇਵ ਸਿੰਘ ਗਦੋ ਮਾਜਰਾ, ਮਲਕੀਤ ਸਿੰਘ ਉਪਲਹੇੜੀ, ਭੁਪਿੰਦਰ ਸਿੰਘ ਸੰਜੂ, ਗੁਰਪ੍ਰੀਤ ਸਿੰਘ, ਯੂਥ ਕਾਂਗਰਸ ਦੇ ਦਿਹਾਤੀ ਪ੍ਰਧਾਨ ਨਵਦੀਪ ਸਿੰਘ ਨਵੀ, ਜੱਗਾ ਕੋਟਲਾ ਸਮੇਤ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਪਾਰਟੀ ਵਰਕਰ ਹਾਜ਼ਰ ਸਨ।