ਸਨੌਰ 'ਚ ਈਦ ਦੀਆਂ ਰੌਣਕਾਂ: ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਮਸਜਿਦ ਪਹੁੰਚ ਕੇ ਸਾਂਝੀਆਂ ਕੀਤੀਆਂ ਖ਼ੁਸ਼ੀਆਂ; ਭਾਈਚਾਰਕ ਸਾਂਝ ਦੀ ਦਿੱਤੀ ਮਿਸਾਲ
ਰਮਜ਼ਾਨ ਦੇ ਪਵਿੱਤਰ ਮਹੀਨੇ ਦੇ 30 ਰੋਜ਼ੇ ਮੁਕੰਮਲ ਹੋਣ 'ਤੇ ਅੱਜ ਹਲਕਾ ਸਨੌਰ ਦੇ ਪਿੰਡ ਚੌਰਾ ਵਿਖੇ ਈਦ-ਉਲ-ਫ਼ਿਤਰ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਖ਼ੁਸ਼ੀ ਦੇ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਮਸਜਿਦ ਵਿੱਚ ਪਹੁੰਚ ਕੇ ਮੁਸਲਿਮ ਭਾਈਚਾਰੇ ਨਾਲ ਮੁਲਾਕਾਤ ਕੀਤੀ ਅਤੇ ਈਦ ਦੀਆਂ ਮੁਬਾਰਕਾਂ ਸਾਂਝੀਆਂ ਕੀਤੀਆਂ।
Publish Date: Sat, 21 Mar 2026 03:19 PM (IST)
Updated Date: Sat, 21 Mar 2026 03:21 PM (IST)

ਰਵਿੰਦਰ ਸਿੰਘ ਪੰਜੇਟਾ, ਸਨੌਰ : ਰਮਜ਼ਾਨ ਦੇ ਪਵਿੱਤਰ ਮਹੀਨੇ ਦੇ 30 ਰੋਜ਼ੇ ਮੁਕੰਮਲ ਹੋਣ 'ਤੇ ਅੱਜ ਹਲਕਾ ਸਨੌਰ ਦੇ ਪਿੰਡ ਚੌਰਾ ਵਿਖੇ ਈਦ-ਉਲ-ਫ਼ਿਤਰ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਖ਼ੁਸ਼ੀ ਦੇ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਮਸਜਿਦ ਵਿੱਚ ਪਹੁੰਚ ਕੇ ਮੁਸਲਿਮ ਭਾਈਚਾਰੇ ਨਾਲ ਮੁਲਾਕਾਤ ਕੀਤੀ ਅਤੇ ਈਦ ਦੀਆਂ ਮੁਬਾਰਕਾਂ ਸਾਂਝੀਆਂ ਕੀਤੀਆਂ।
ਮੁਸਲਿਮ ਭਾਈਚਾਰੇ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਈਦ ਦਾ ਇਹ ਦਿਹਾੜਾ ਸਭ ਦੀ ਜ਼ਿੰਦਗੀ ਵਿੱਚ ਇਬਾਦਤ, ਰੂਹਾਨੀਅਤ ਅਤੇ ਖ਼ੁਸ਼ੀਆਂ ਦੇ ਪੈਗ਼ਾਮ ਲੈ ਕੇ ਆਵੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅਜਿਹੇ ਪਵਿੱਤਰ ਦਿਹਾੜੇ ਦੇਸ਼ ਅੰਦਰ ਆਪਸੀ ਭਾਈਚਾਰਕ ਸਾਂਝ ਅਤੇ ਸਦਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ।
ਪਿੰਡ ਦੇ ਪਤਵੰਤੇ ਸੱਜਣ ਰਹੇ ਹਾਜ਼ਰ
ਇਸ ਮੌਕੇ ਉਨ੍ਹਾਂ ਦੇ ਨਾਲ ਚਰਨਜੀਤ ਖ਼ਾਨ, ਰਾਜੂ ਖ਼ਾਨ ਪ੍ਰਧਾਨ, ਭੂਰੀਆ ਖ਼ਾਨ, ਰਮਜ਼ਾਨ ਖ਼ਾਨ ਅਤੇ ਪਿੰਡ ਚੌਰਾ ਦੇ ਸਰਪੰਚ ਕੁਲਦੀਪ ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਹੋਰਨਾਂ ਹਾਜ਼ਰ ਸ਼ਖ਼ਸੀਅਤਾਂ ਵਿੱਚ ਭੁਪਿੰਦਰ ਸਿੰਘ ਚੌਰਾ, ਜੋਗਿੰਦਰ ਸਿੰਘ ਚੌਰਾ, ਬਲਵੀਰ ਖ਼ਾਨ, ਕਸ਼ਮੀਰ ਖ਼ਾਨ, ਨਸੀਬ ਖ਼ਾਨ, ਗੁਰਜੰਟ ਸਿੰਘ ਨੂਰ ਖੇੜੀਆਂ, ਕੁਲਦੀਪ ਸਿੰਘ ਸਮਸਪੁਰ, ਗੁਰਮੁੱਖ ਸਿੰਘ ਸੁਹਾਗਹੇੜੀ, ਕੈਪਟਨ ਖੁਸ਼ਵੰਤ ਸਿੰਘ, ਪ੍ਰਗਟ ਸਿੰਘ ਬੋਲੜ, ਸਕੀਲ ਖ਼ਾਨ ਅਤੇ ਸਲੀਮ ਖ਼ਾਨ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਸ਼ਾਮਲ ਸਨ।