ਸਰ੍ਹੋ ਦੇ ਤੇਲ ਦੇ ਸੈਂਪਲ ਫੇਲ੍ਹ
ਸਰੋਂ ਦੇ ਤੇਲ ਦੇ ਸੈਂਪਲ ਫੇਲ
Publish Date: Wed, 06 May 2026 06:16 PM (IST)
Updated Date: Wed, 06 May 2026 06:17 PM (IST)

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, •ਪਟਿਆਲਾ : ਸਿਹਤ ਵਿਭਾਗ ਵੱਲੋਂ ਪਿਛਲੇ ਦਿਨੀਂ ਸ਼ੱਕ ਦੇ ਅਧਾਰ ’ਤੇ ਵੱਡੀ ਮਾਤਰਾ ’ਚ ਸ਼ਰੋਂ ਦਾ ਤੇਲ ਕਬਜੇ ’ਚ ਲੈ ਕੇ ਜਾਂਚ ਲਈ ਭਰੇ ਸੈਂਪਲ ਫੇਲ੍ਹ ਪਾਏ ਗਏ ਹਨ, ਜਿਸ ਉਪਰੰਤ ਸਿਹਤ ਵਿਭਾਗ ਵੱਲੋਂ ਸਬੰਧਿਤ ਮਿਲ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਆ ਹੈ ਕਿ ਸਰੋਂ ਦੇ ਤੇਲ ’ਚ ਰੰਗ ਮਿਲਾਆ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫਸਰ (ਡੀਐਚਓ) ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਬੀਤੇ 29 ਅਪ੍ਰੈਲ ਨੂੰ ਉਨ੍ਹਾਂ ਦੀ ਅਗਵਾਈ ਹੇਠ ਫੂਡ ਸੇਫਟੀ ਅਧਿਕਾਰੀ ਤਰੁਣ ਬੰਸਲ ਅਤੇ ਗੌਰਵ ਕੁਮਾਰ ਦੀ ਟੀਮ ਨੇ ਖਾਦ ਪਦਾਰਥਾਂ ਦੀ ਜਾਂਚ ਕਰਨ ਲਈ ਚਲਾਈ ਵਿਸ਼ੇਸ ਮੁਹਿੰਮ ਤਹਿਤ ਸ਼ੱਕ ਦੇ ਅਧਾਰ ’ਤੇ ਪਿੰਡ ਰੌਣੀ ਵਿਖੇ ਡੋਗਰ ਮਿਲ ਤੋਂ ਮਿਲਾਵਟ ਦੇ ਸ਼ੱਕ ‘ਤੇ ਲਗਭਗ 11–12 ਕੁਇੰਟਲ ਸਰ੍ਹੋਂ ਦਾ ਤੇਲ ਕਬਜ਼ੇ ਵਿਚ ਲਿਆ ਗਿਆ ਸੀ ਤੇ ਉਸਦੀ ਜਾਂਚ ਲਈ ਸੈਂਪਲ ਲੈਬੋਰਟਰੀ ’ਚ ਭੇਜੇ ਗਏ ਸਨ, ਜਿਨ੍ਹਾਂ ਦੀ ਲੈਬੋਰਟਰੀ ਰਿਪੋਰਟਾਂ ਅਨੁਸਾਰ ਉਕਤ ਯੂਨਿਟ ਦੇ ਸਰ੍ਹੋਂ ਦੇ ਤੇਲ ਦੇ ਨਮੂਨੇ ਵਿਚ ਰੰਗ ਮਿਲਾਇਆ ਹੋਇਆ ਪਾਇਆ ਗਿਆ ਹੈ, ਜਿਸ ਕਾਰਨ ਨਮੂਨਾ ਫੇਲ੍ਹ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਲੈਬ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖਾਦ ਪਦਾਰਥਾਂ ’ਚ ਮਿਲਵਟ ਬਰਦਾਸ਼ਤ ਨਹੀ ਕੀਤੀ ਜਾਵੇਗੀ ਤੇ ਸਬੰਧਿਤ ਫਰਮ ਦੇ ਖ਼ਿਲਾਫ਼ ਸਖਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਮੌਕੇ ਡੀਐੱਚਓ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਧਿਆਨ ’ਚ ਆਇਆ ਹੈ ਕਿ ਕੁਝ ਫੂਡ ਕਨਸਲਟੈਂਟ ਵਿਭਾਗ ਦੇ ਨਾਮ ’ਤੇ ਜ਼ਿਆਦਾ ਫੀਸ ਵਸੂਲ ਰਹੇ ਹਨ। ਉਨ੍ਹਾਂ ਫੂਡ ਬਿਜ਼ਨਸ ਆਪਰੇਟਰਾਂ ਨੂੰ ਅਜਿਹੇ ਕਨਸਲਟੈਂਟਾਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।ਉਨ੍ਹਾਂ ਆਖਿਆ ਕਿ ਰਜਿਸਟ੍ਰੇਸ਼ਨ ਅਤੇ ਲਾਇਸੈਂਸ ਲਈ ਅਰਜ਼ੀਆਂ ਸਿੱਧੇ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ ਦੇ ਅਧਿਕਾਰਿਕ ਪੋਰਟਲ https://foscos.fssai.gov.in ‘ਤੇ ਅਪਲਾਈ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਫੂਡ ਬਿਜ਼ਨਸ ਆਪਰੇਟਰਾਂ ਨੂੰ ਸਲਾਹ ਦਿੰਦਿਆ ਆਖਿਆ ਕਿ ਰਜਿਸਟ੍ਰੇਸ਼ਨ 1.5 ਕਰੋੜ ਤੱਕ ਟਰਨਓਵਰ, ਸਟੇਟ ਲਾਇਸੈਂਸ ਲਈ 1.5 ਕਰੋੜ ਤੋਂ ਵੱਧ ਅਤੇ 50 ਕਰੋੜ ਤੱਕ ਟਰਨਓਵਰ ਅਤੇ ਸੈਂਟਰਲ ਲਾਇਸੈਂਸ ਲਈ 50 ਕਰੋੜ ਤੋਂ ਵੱਧ ਟਰਨਓਵਰ ਦੀ ਸ਼ਰਤ ਲਾਜਮੀ ਹੈ। ਉਨ੍ਹਾਂ ਕਿਹਾ ਕਿ ਫੂਡ ਸੇਫਟੀ ਵਿਭਾਗ ਲੋਕਾਂ ਦੀ ਸਿਹਤ ਦੀ ਸੁਰੱਖਿਆ ਅਤੇ ਸੁਰੱਖਿਅਤ ਅਤੇ ਗੁਣਵੱਤਾ ਵਾਲੇ ਖਾਣ-ਪੀਣ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਪ੍ਰਤੀਬੱਧ ਹੈ।