ਮਹੀਨੇ ’ਚ ਦੋ ਵਾਰ ਕਰਵਾਈ ਜਾਵੇਗੀ ਫੌਗਿੰਗ : ਐੱਸਡੀਐੱਮ
ਮਹੀਨੇ ਵਿੱਚ ਦੋ ਵਾਰ ਕਰਵਾਈ ਜਾਵੇਗੀ ਫੌਗਿੰਗ : ਐਸਡੀਐਮ
Publish Date: Tue, 14 Apr 2026 05:28 PM (IST)
Updated Date: Wed, 15 Apr 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਮੱਛਰ ਦੇ ਵੱਧ ਰਹੇ ਪ੍ਰਕੋਪ ਤੇ ਡੇਂਗੂ ਦੇ ਤਿੱਖੇ ਡੰਗ ਨੂੰ ਭਾਂਪਦਿਆਂ ਐੱਸਡੀਐੱਮ ਲਹਿਰਾ ਰਕੇਸ਼ ਪ੍ਰਕਾਸ਼ ਗਰਗ ਨੇ ਨਗਰ ਕੌਂਸਲ ਲਹਿਰਾ ਨੂੰ ਹੁਕਮ ਦਿੱਤਾ ਕਿ ਮਹੀਨੇ ਵਿਚ ਦੋ ਵਾਰ ਹਰੇਕ ਵਾਰਡ ’ਚ ਫੋਗਿੰਗ ਕਰਵਾਈ ਜਾਵੇ। ਜ਼ਿਕਰਯੋਗ ਹੈ ਕਿ ਇਸ ਸਮੇਂ ਸ਼ਹਿਰ ’ਚ ਮੱਛਰ ਦੀ ਭਰਮਾਰ ਬਹੁਤ ਜ਼ਿਆਦਾ ਹੈ। ਜਿਸਦੇ ਚਲਦਿਆਂ ਹਸਪਤਾਲਾਂ ’ਚ ਡੇਂਗੂ ਦੇ ਮਰੀਜ਼ ਦਿਨੋਂ ਦਿਨ ਵਧ ਰਹੇ ਹਨ। ਐੱਸਡੀਐੱਮ ਲਹਿਰਾ ਨੇ ਇਸ ਦਾ ਨੋਟਿਸ ਲੈਂਦਿਆਂ ਹੀ ਨਗਰ ਕੌਂਸਲ ਨੂੰ ਪੂਰੇ ਸ਼ਹਿਰ ਅੰਦਰ ਮਹੀਨੇ ’ਚ 2 ਵਾਰ ਫੌਗਿੰਗ ਕਰਨ ਦਾ ਆਦੇਸ਼ ਦਿੱਤਾ ਹੈ, ਤਾਂ ਜੋ ਡੇਂਗੂ ਦੇ ਤਿੱਖੇ ਡੰਗ ਤੋਂ ਬਚਿਆ ਜਾ ਸਕੇ। ਐੱਸਡੀਐੱਮ ਰਾਕੇਸ਼ ਪ੍ਰਕਾਸ਼ ਗਰਗ ਵੱਲੋਂ ਜਾਰੀ ਪੱਤਰ ’ਚ ਲਿਖਿਆ ਗਿਆ ਹੈ ਕਿ ਰਾਜੂ ਰਾਮ, ਸਨੈਟਰੀ ਇੰਸਪੈਕਟਰ ਪਰਮਜੀਤ ਸਿੰਘ ਤੇ ਨਗਰ ਕੌਂਸਲ ਦੇ ਕਰਮਚਾਰੀ ਧਰਿੰਦਰ ਕੁਮਾਰ ਤੇ ਜਗਦੇਵ ਸਿੰਘ ਦੀ ਦੇਖ ਰੇਖ ਹੇਠ 6 ਅਪ੍ਰੈਲ ਨੂੰ ਇਕ ਤੋਂ 7 ਨੰਬਰ ਵਾਰਡ ਵਿਚ ਤੇ 7 ਅਪ੍ਰੈਲ ਨੂੰ 8 ਤੋਂ 15 ਨੰਬਰ ਵਾਰਡ ਵਿੱਚ, ਇਸ ਤੋਂ ਇਲਾਵਾ 27 ਅਪ੍ਰੈਲ ਨੂੰ ਇੱਕ ਤੋਂ 7 ਨੰਬਰ ਵਾਰਡ ਅਤੇ 28 ਨੂੰ 8 ਤੋਂ 15 ਨੰਬਰ ਵਾਰਡ ਵਿੱਚ ਫੌਗਿੰਗ ਕੀਤੀ ਜਾਵੇਗੀ।