ਪੰਜ ਦਿਨਾਂ ਆਨਲਾਈਨ ਸਕੂਲ ਦੀਖਿਆ ਪ੍ਰੋਗਰਾਮ ਕਰਵਾਇਆ
ਪੰਜ ਦਿਨਾਂ ਆਨਲਾਈਨ ਸਕੂਲ ਦੀਖਿਆ ਪ੍ਰੋਗਰਾਮ ਕਰਵਾਇਆ
Publish Date: Sat, 06 Sep 2025 06:29 PM (IST)
Updated Date: Sat, 06 Sep 2025 06:31 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਨੇ ਸੈਂਟਰ ਆਫ ਇੰਟਰਨਸ਼ਿਪ ਐਂਡ ਸੋਸ਼ਲ ਆਊਟਰੀਚ ਅਧੀਨ ਪੰਜ ਰੋਜ਼ਾ ਆਨਲਾਈਨ ਸਕੂਲ ਦੀਖਿਆ ਪ੍ਰੋਗਰਾਮ ਸਫਲਤਾਪੂਰਵਕ ਕਰਵਾਇਆ ਗਿਆ। ਪ੍ਰੋਗਰਾਮ ਦਾ ਸੰਚਾਲਨ ਸਿੱਖਿਆ ਵਿਭਾਗ ਦੇ ਮੁਖੀ ਡਾ. ਹਰਨੀਤ ਬਿਲਿੰਗ ਦੀ ਅਗਵਾਈ ਅਤੇ ਡਾ. ਗਗਨਦੀਪ ਟਿਵਾਣਾ ਦੇ ਨਿਰਦੇਸ਼ਨ ਹੇਠ ਹੋਇਆ। ਇਸ ਦਾ ਮੁੱਖ ਉਦੇਸ਼ ਉੱਭਰਦੇ ਅਧਿਆਪਕਾਂ ਨੂੰ ਸਿਧਾਂਤ ਅਤੇ ਅਭਿਆਸ ਦੇ ਸੁਮੇਲ ਨਾਲ ਕਲਾਸਰੂਮ ਦੀਆਂ ਚੁਣੌਤੀਆਂ ਲਈ ਤਿਆਰ ਕਰਨਾ, ਵਿਸ਼ਵਾਸ, ਲਚਕੀਲੇਪਣ ਅਤੇ ਪੇਸ਼ੇਵਰ ਕਦਰਾਂ-ਕੀਮਤਾਂ ਦਾ ਵਿਕਾਸ ਕਰਨਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਫ੍ਰੈਂਕੀ (ਜੀਐੱਨਡੀਯੂ, ਅੰਮ੍ਰਿਤਸਰ) ਨੇ ਸਿਧਾਂਤ ਨੂੰ ਅਭਿਆਸ ਵਿੱਚ ਬਦਲਣ ’ਤੇ ਸੈਸ਼ਨ ਨਾਲ ਕੀਤੀ, ਜਿਸ ਵਿੱਚ ਅਧਿਆਪਨ ਨੂੰ ਸਿਖਿਆਰਥੀ-ਕੇਂਦਰਿਤ ਬਣਾਉਣ ’ਤੇ ਜ਼ੋਰ ਦਿੱਤਾ। ਪਰਮਜੀਤ ਕੁਮਾਰ (ਮਾਸਟਰਮਾਈਂਡ ਕਾਲਜ, ਬਠਿੰਡਾ) ਨੇ ਸਵੈ-ਵਿਸ਼ਵਾਸ ਅਤੇ ਪ੍ਰਭਾਵਸ਼ਾਲੀ ਸੰਚਾਰ ਦੀ ਮਹੱਤਤਾ ’ਤੇ ਚਰਚਾ ਕੀਤੀ। ਸਿਮਰਜੀਤ ਕੌਰ (ਪ੍ਰਿੰਸੀਪਲ, ਪੰਜਾਬ ਨੈਸ਼ਨਲ ਸਕੂਲ, ਬਹਿਰਾਮਪੁਰ) ਨੇ ਸਕੂਲ ਨੂੰ ਜੀਵੰਤ ਭਾਈਚਾਰੇ ਵਜੋਂ ਪੇਸ਼ ਕਰਦਿਆਂ ਸਾਂਝੇ ਸਿੱਖਣ ਦੀ ਭਾਵਨਾ ’ਤੇ ਜ਼ੋਰ ਦਿੱਤਾ। ਵਿਕਾਸ ਕੁਮਾਰ (ਡੀਏਵੀ ਕਾਲਜ, ਨਵਾਂਸ਼ਹਿਰ) ਨੇ ਲਚਕੀਲੇਪਣ ਅਤੇ ਭਾਵਨਾਤਮਕ ਤਾਕਤ ਦੇ ਵਿਕਾਸ ’ਤੇ ਚਾਨਣਾ ਪਾਇਆ। ਇਸ ਮੌਕੇ ਡਾ. ਗਗਨਦੀਪ ਕੌਰ (ਜੀਐੱਨਡੀਯੂ, ਅੰਮ੍ਰਿਤਸਰ) ਨੇ ਪ੍ਰਤੀਬਿੰਬਤ ਅਭਿਆਸ ਅਤੇ ਨਵੀਨਤਾਕਾਰੀ ਅਧਿਆਪਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਵਾਈਸ ਚਾਂਸਲਰ ਪ੍ਰੋ. ਪਰਿਤਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।