ਕਸਬਾ ਬਲਬੇੜਾ ’ਚ ਕਬਾੜ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ
ਪਟਿਆਲਾ-ਚੀਕਾ ਹਾਈਵੇ ’ਤੇ ਕਸਬਾ ਬਲਬੇੜਾ ਵਿਖੇ ਸਵੇਰ ਵੇਲੇ ਇਕ ਕਬਾੜ ਦੀ ਦੁਕਾਨ ਨੂੰ ਅੱਗ ਲੱਗ ਗਈ। ਅੱਗ ਨੇ ਦੇਖਦੇ ਹੀ ਦੇਖਦੇ ਐਨਾਂ ਭਿਆਨਕ ਰੁਪ ਧਾਰ ਲਿਆ ਕਿ ਚਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ। ਅਜਿਹਾ ਦੇਖ ਕੇ ਆਲੇ ਦੁਆਲੇ ਦੇ ਸਾਰੇ ਲੋਕ ਸਹਿਮ ਗਏ।
Publish Date: Wed, 27 May 2026 06:55 PM (IST)
Updated Date: Wed, 27 May 2026 06:55 PM (IST)

ਭੁਪਿੰਦਰ ਸਿੰਘ ਲਵਲੀ•, ਪੰਜਾਬੀ ਜਾਗਰਣ•, ਬਲਬੇੜਾ : ਪਟਿਆਲਾ-ਚੀਕਾ ਹਾਈਵੇ ’ਤੇ ਕਸਬਾ ਬਲਬੇੜਾ ਵਿਖੇ ਸਵੇਰ ਵੇਲੇ ਇਕ ਕਬਾੜ ਦੀ ਦੁਕਾਨ ਨੂੰ ਅੱਗ ਲੱਗ ਗਈ। ਅੱਗ ਨੇ ਦੇਖਦੇ ਹੀ ਦੇਖਦੇ ਐਨਾਂ ਭਿਆਨਕ ਰੁਪ ਧਾਰ ਲਿਆ ਕਿ ਚਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ। ਅਜਿਹਾ ਦੇਖ ਕੇ ਆਲੇ ਦੁਆਲੇ ਦੇ ਸਾਰੇ ਲੋਕ ਸਹਿਮ ਗਏ। ਇਸ ਵਾਰੇ ਤੁਰੰਤ ਫਾਈਰ ਬ੍ਰਿਗੇਡ ਵਿਭਾਗ ਨੂੰ ਸੁਚਿਤ ਕੀਤਾ ਤਾਂ ਮੌਕੇ ’ਤੇ ਆ ਕੇ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਮੁਸ਼ਕਿਲ ਨਾਲ ਅੱਗ ’ਤੇ ਕਾਬੂ ਪਾਇਆ। ਦੁਕਾਨ ਦੇ ਮਾਲਕ ਦਰਸ਼ਨ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੇਰਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਮੇਰੀ ਰੋਜੀ ਰੋਟੀ ਇਸ ਦੁਕਾਨ ਤੋਂ ਹੀ ਚਲਦੀ ਸੀ। ਅੱਗ ਲੱਗਣ ਦੇ ਕਾਰਨ ਉਨ੍ਹਾਂ ਦੱਸਿਆ ਕਿ ਦੁਕਾਨ ਦੇ ਪਿੱਛੇ ਕਿਸੇ ਕਿਸਾਨ ਨੇ ਕਣਕ ਦੇ ਨਾੜ ਨੂੰ ਅੱਗ ਲਾਈ ਸੀ, ਅੱਗ ਬੇਕਾਬੂ ਹੋ ਕੇ ਦੁਕਾਨ ’ਚ ਵੜ ਗਈ ਜਿਸ ਕਾਰਨ ਮੇਰੀਆਂ ਦੋ ਦੁਕਾਨਾਂ ਕਬਾੜ ਦੀਆਂ ਭਰੀਆ ਦੇਖਦੇ ਹੀ ਦੇਖਦੇ ਸੜ ਕੇ ਸੁਆਹ ਹੋ ਗਈਆਂ। ਉਨ੍ਹਾਂ ਕਿਹਾ ਕਿ ਖੇਤਾਂ ’ਚ ਅੱਗ ਲਾਉਣ ਵਾਲੇ ਕਿਸਾਨ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੇਰੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ। ਆਲੇ ਦੁਆਲੇ ਦੇ ਦੇਖਣ ਵਾਲੇ ਲੋਕਾਂ ਦਾ ਕਹਿਣਾਂ ਸੀ ਕਿ ਜੇਕਰ ਫਾਈਰ ਬ੍ਰਿਗੇਡ ਅੱਗ ਤੇ ਕਾਬੂ ਨਾਂ ਪਾਉਂਦੀ ਤਾਂ ਇਸ ਤੋ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਕਿਉਂਕਿ ਨੇੜੇ ਪਟਰੋਲ ਪੰਪ ਸੀ ਤੇ ਅੱਗ ਬਿਲਕੁਲ ਪੰਪ ਦੇ ਨਾਲ ਸੀ।