ਵਿੱਤ ਮੰਤਰੀ ਚੀਮਾ ਨੇ ਹਰਭਗਵਾਨ ਸ਼ਰਮਾ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਵਿੱਤ ਮੰਤਰੀ ਚੀਮਾ ਨੇ ਹਰਭਗਵਾਨ ਸ਼ਰਮਾ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
Publish Date: Sun, 03 May 2026 05:18 PM (IST)
Updated Date: Mon, 04 May 2026 04:08 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਸੋਸ਼ਲ ਯੂਥ ਸਪੋਰਟਸ ਕਲੱਬ ਦਿੜ੍ਹਬਾ ਦੀ ਫਾਉਂਡਰ ਪ੍ਰਧਾਨ ਹਰਭਗਵਾਨ ਸ਼ਰਮਾ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਸਨ। ਹਰਭਗਵਾਨ ਸ਼ਰਮਾ ਜਿੱਥੇ ਸੋਸ਼ਲ ਯੂਥ ਸਪੋਰਟਸ ਕਲੱਬ ਦੇ ਪ੍ਰਧਾਨ ਰਹੇ ਉੱਥੇ ਇੱਕ ਸਮਾਜ ਸੇਵਕ ਦੇ ਤੌਰ ਤੇ ਲੋਕਾਂ ਨਾਲ ਵਿਚਰਦੇ ਰਹੇ ਹਨ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਹਰਭਗਵਾਨ ਸ਼ਰਮਾ ਪੰਜਾਬ ਦਾ ਮਹਾਨ ਟੂਰਨਾਮੈਂਟ ਜੋ ਕਿ ਦਿੜ੍ਹਬਾ ਵਿਖੇ ਹੁੰਦਾ ਹੈ ਉਸਦੇ ਫਾਉਂਡਰ ਪ੍ਰਧਾਨ ਰਹੇ ਹਨ ਇਹਨਾਂ ਦੀ ਮਿਹਨਤ ਸਦਕਾ ਅੱਜ ਇਹ ਕਬੱਡੀ ਦਾ ਟੂਰਨਾਮੈਂਟ ਵਿਸ਼ਵ ਅੰਦਰ ਜਾਣਿਆ ਜਾਂਦਾ ਹੈ ਇਸ ਦੇ ਨਾਲ ਹੀ ਉਹ ਸਮਾਜ ਸੇਵੀ ਕੰਮ ਵਿੱਚ ਵੀ ਸਭ ਤੋਂ ਅੱਗੇ ਰਹੇ ਹਨ ।ਇਸ ਤੋਂ ਇਲਾਵਾ ਵਿੱਤ ਮੰਤਰੀ ਚੀਮਾ ਡਾ. ਸਤੀਸ਼ ਕੁਮਾਰ ਅਤੇ ਡਾ. ਭੋਲਾ ਰਾਮ ਦੇ ਕਰ ਵੀ ਉਹਨਾਂ ਦੇ ਪੁੱਤਰ ਦੀ ਹੋਈ ਅਚਾਨਕ ਮੌਤ ਉੱਤੇ ਦੁੱਖ ਸਾਂਝਾ ਕਰਨ ਪਹੁੰਚੇ ਸਨ ਉਹਨਾਂ ਨੇ ਪਰਿਵਾਰ ਨੂੰ ਹੌਸਲਾ ਦਿੰਦੇ ਕਿਹਾ ਕਿ ਪਰਮਾਤਮਾ ਦੇ ਭਾਣੇ ਨੂੰ ਮੰਨਣ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ। ਬੇਸ਼ਕ ਉਹ ਜਵਾਨ ਪੁੱਤਰ ਦੀ ਮੌਤ ਕਦੇ ਨਹੀਂ ਭੁੱਲ ਸਕਦੀ। ਉਹ ਹਮੇਸ਼ਾ ਉਹਨਾਂ ਦੇ ਦੁੱਖ ਦੇ ਵਿੱਚ ਉਹਨਾਂ ਦੇ ਨਾਲ ਖੜੇ ਹਨ। ਇਸ ਮੌਕੇ ਵਪਾਰ ਕਮਿਸ਼ਨ ਦੇ ਸੂਬਾ ਮੈਂਬਰ ਰਾਜੇਸ਼ ਕੁਮਾਰ ਗੋਪ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਧਰਮਪਾਲ ਗਰਗ, ਨਗਰ ਪੰਚਾਇਤ ਦਿੜਬਾ ਦੇ ਪ੍ਰਧਾਨ ਮਨਿੰਦਰ ਘੁਮਾਣ , ਐਮਸੀ ਸੁਸ਼ੀਲ ਮਟਰੂ ਹਾਜ਼ਰ ਸਨ।