ਫੀਲਖਾਨਾ ਵਿਖੇ ਵਿਸ਼ਵ ਹੱਥ ਸਫਾਈ ਦਿਵਸ ਮਨਾਇਆ
ਫੀਲਖਾਨਾ ਵਿਖੇ ਵਿਸ਼ਵ ਹੱਥ ਸਫਾਈ ਦਿਵਸ ਮਨਾਇਆ
Publish Date: Tue, 05 May 2026 04:52 PM (IST)
Updated Date: Tue, 05 May 2026 04:53 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਡੀਬੀਜੀ ਐਨਜੀਓ ਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ /ਐਲੀਮੈਂਟਰੀ ਪਟਿਆਲਾ ਦੇ ਸਹਿਯੋਗ ਨਾਲ ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਵਿਖੇ ਵਿਸ਼ਵ ਹੱਥ ਸਫਾਈ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਹੱਥਾਂ ਦੀ ਸਾਫ ਸਫਾਈ ਅਤੇ ਉਨ੍ਹਾਂ ਦੀ ਸੰਭਾਲ ਬਾਰੇ ਦੱਸਿਆ ਗਿਆ। ਆਏ ਮਹਿਮਾਨਾਂ ਦਾ ਸਵਾਗਤ ਸਟੇਟ ਐਵਾਰਡੀ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਵੱਲੋਂ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪਹੁੰਚੇ ਸਟੇਟ ਐਵਾਰਡੀ ਡਿਪਟੀ ਡੀਈਓ ਰਵਿੰਦਰ ਪਾਲ ਸਿੰਘ ਸ਼ਰਮਾ ਨੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਹਤਮੰਦ ਜੀਵਨ ਦੇ ਲਈ ਹੱਥਾਂ ਦੀ ਸਫਾਈ ਬਹੁਤ ਜ਼ਰੂਰੀ ਹੈ। ਡਿਪਟੀ ਡੀਈਓ ਪ੍ਰਾਇਮਰੀ ਮਨਵਿੰਦਰ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਵਿਦਿਆਰਥੀਆਂ ਦੇ ਹੱਥ ਸਫ਼ਾਈ ਸਬੰਧੀ ਵੱਖ-ਵੱਖ ਪੋਸਟਰ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ ਤੇ ਇੱਕ ਕੁਇਜ਼ ਵੀ ਕਰਵਾਈ ਗਈ। ਡੀਬੀਜੀ ਤੇ ਡਿਟੋਲ ਕੰਪਨੀ ਦੇ ਸਹਿਯੋਗ ਨਾਲ ਵਿਦਿਆਰਥੀਆਂ ਵਿਚ ਹੱਥਾਂ ਦੀ ਸਫਾਈ ਜਾਗਰੂਕਤਾ ਦਾ ਸੁਨੇਹਾ ਪਹੁੰਚਾਉਣ ਲਈ ਇੱਕ ਸਕਿੱਟ ਦੀ ਵੀ ਪੇਸ਼ਕਾਰੀ ਕੀਤੀ ਗਈ। ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਪਖਾਨੇ ਦੀਆਂ ਚੰਗੀਆਂ ਅਤੇ ਬੁਰੀਆਂ ਆਦਤਾਂ ਬਾਰੇ ਦੱਸਿਆ ਗਿਆ। ਇਸ ਮੌਕੇ ਸਕੂਲ ਦੇ ਐੱਨਐੱਸਐੱਸ ਵਲੰਟੀਅਰਜ਼ ਵੱਲੋਂ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਐਨਐਸਐਸ ਪ੍ਰੋਗਰਾਮ ਆਫਿਸਰ ਮਨੋਜ ਥਾਪਰ ਦੀ ਅਗਵਾਈ ਵਿਚ ਅਧਿਆਪਕਾਂ ਨੇ ਵੱਖ-ਵੱਖ ਪ੍ਰਤੀਯੋਗਤਾਵਾਂ ਵਿਚ ਪ੍ਰਮੁੱਖ ਭੂਮਿਕਾ ਅਦਾ ਕੀਤੀ। ਮੀਡੀਆ ਕਵਰੇਜ ਸਕੂਲ ਮੀਡੀਆ ਕੋਆਰਡੀਨੇਟਰ ਅਕਸ਼ੇ ਖਨੌਰੀ ਨੇ ਕੀਤੀ। ਪ੍ਰੋਗਰਾਮ ਦਾ ਸਫਲ ’ਚ ਪ੍ਰਮੁੱਖ ਤੌਰ ਤੇ ਰੀਤੂ ਸਿੰਘ, ਕਰਮਜੀਤ ਕੌਰ, ਗਗਨਜੀਤ ਕੌਰ, ਸੰਦੀਪ ਕੌਰ ਸੁਨੀਤਾ ਸ਼ਰਮਾ, ਅਰਚਨਾ ਬਹਿਲ ਸੁਖਦਾ ਸ਼ਰਮਾ, ਜਸਦੀਪ ਸਿੰਘ, ਜਸਪਾਲ ਸਿੰਘ ਤੇ ਕੰਪਿਊਟਰ ਫੈਕਲਟੀ ਰਵਿੰਦਰ ਸਿੰਘ ਨੇ ਪ੍ਰਮੁੱਖ ਤੌਰ ’ਤੇ ਸ਼ਮੂਲੀਅਤ ਕੀਤੀ।