Fatehgrh Sahib News : ਸੁਖਦੇਵ ਸਿੰਘ ਰਾਜ ਬਣੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਦੇ ਚੇਅਰਮੈਨ
ਚੇਅਰਮੈਨ ਸੁਖਦੇਵ ਸਿੰਘ ਰਾਜ ਨੇ ਕਿਹਾ ਕਿ ਮਹਿਰਾ ਤੇ ਕਸ਼ਿਅਪ ਸਮਾਜ ਨੇ ਯਾਦਗਾਰ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਸੇਵਾ ਉਨ੍ਹਾਂ ਨੂੰ ਜੋ ਸੌਂਪੀ ਗਈ ਹੈ ਉਸ ਨੂੰ ਉਹ ਤੇ ਉਸ ਦੀ ਸਤਿਕਾਰਯੋਗ ਟੀਮ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਏਗੀ ਅਤੇ ਸਾਰੇ ਟਰੱਸਟੀਆਂ ਤੇ ਸੰਗਤਾਂ ਦਾ ਸਤਿਕਾਰ ਕਰਨਾ ਉਨ੍ਹਾਂ ਦਾ ਪਹਿਲਾ ਫ਼ਰਜ਼ ਹੋਵੇਗਾ।
Publish Date: Sun, 17 May 2026 09:04 PM (IST)
Updated Date: Sun, 17 May 2026 09:09 PM (IST)
ਪੱਤਰ ਪ੍ਰੇਰਕ, ਫਤਹਿਗੜ੍ਹ ਸਾਹਿਬ : ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ੍ਰੀ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਦੀ ਅੱਜ ਹੋਈ ਚੋਣ ਵਿੱਚ ਸ੍ਰੀ ਸੁਖਦੇਵ ਸਿੰਘ ਰਾਜ ਲੁਧਿਆਣਾ ਚੋਣ ਜਿੱਤ ਗਏ ਹਨ। ਸ੍ਰੀ ਸੁਖਦੇਵ ਸਿੰਘ ਰਾਜ ਨੂੰ ਕੁਲ ਪੋਲ ਹੋਈਆਂ 2087 ਵੋਟਾਂ ਵਿੱਚੋਂ 1238 ਵੋਟਾਂ ਪਈਆਂ ਜਦੋ ਕਿ ਵਿਰੋਧ 'ਚ ਖੜ੍ਹੇ ਉਮੀਦਾਵਾਰ ਸਾਬਕਾ ਚੇਅਰਮੈਨ ਨਿਰਮਲ ਸਿੰਘ ਐੱਸਐੱਸ ਨੂੰ 827 ਵੋਟਾਂ ਮਿਲੀਆਂ। ਇਕ ਹੋਰ ਉਮੀਦਵਾਰ ਗੁਰਚਰਨ ਸਿੰਘ ਧਨੌਲਾ ਜਿਸ ਨੇ ਸੁਖਦੇਵ ਸਿੰਘ ਰਾਜ ਦੀ ਹਮਾਇਤ ਕੀਤੀ ਸੀ ਨੂੰ ਵੀ 4 ਵੋਟਾਂ ਪੈ ਗਈਆਂ। ਇਸ ਚੋਣ ਦੌਰਾਨ 16 ਵੋਟਾਂ ਕੈਸਲ ਹੋ ਗਈਆਂ ਜਦੋ ਕਿ 2 ਵੋਟਾਂ ਨੋਟਾ ਨੂੰ ਪਈਆਂ। ਆਪਣੀ ਹੋਈ ਇਸ ਲਾਮਿਸਾਲ ਜਿੱਤ ਤੋ ਬਾਅਦ ਚੇਅਰਮੈਨ ਸੁਖਦੇਵ ਸਿੰਘ ਰਾਜ ਨੇ ਕਿਹਾ ਕਿ ਮਹਿਰਾ ਤੇ ਕਸ਼ਿਅਪ ਸਮਾਜ ਨੇ ਯਾਦਗਾਰ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਸੇਵਾ ਉਨ੍ਹਾਂ ਨੂੰ ਜੋ ਸੌਂਪੀ ਗਈ ਹੈ ਉਸ ਨੂੰ ਉਹ ਤੇ ਉਸ ਦੀ ਸਤਿਕਾਰਯੋਗ ਟੀਮ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਏਗੀ ਅਤੇ ਸਾਰੇ ਟਰੱਸਟੀਆਂ ਤੇ ਸੰਗਤਾਂ ਦਾ ਸਤਿਕਾਰ ਕਰਨਾ ਉਨ੍ਹਾਂ ਦਾ ਪਹਿਲਾ ਫ਼ਰਜ਼ ਹੋਵੇਗਾ।
ਸ੍ਰੀ ਸੁਖਦੇਵ ਸਿੰਘ ਰਾਜ ਨੇ ਕਿਹਾ ਕਿ ਉਹ ਸਮਾਜ ਦੀ ਤਰੱਕੀ ਤੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਲਾਸਾਨੀ ਸ਼ਹਾਦਤ ਦਾ ਪ੍ਰਚਾਰ ਤੇ ਪਸਾਰ ਕਰਨ ਨੂੰ ਤਰਜੀਹ ਦੇਣਗੇ। ਇਸ ਮੌਕੇ ਸੁਖਬੀਰ ਸਿੰਘ ਸ਼ਾਲੀਮਾਰ, ਮਨਮੋਹਨ ਸਿੰਘ ਭਾਗੋਵਾਲੀਆਂ, ਅਨੂਪ ਕਸ਼ਿਅਪ, ਗੁਰਚਰਨ ਸਿੰਘ ਮਹਿਰਾ ਧਨੌਲਾ, ਰਾਜਕੁਮਾਰ ਪਾਤੜਾਂ, ਕਾਬਲ ਸਿੰਘ, ਕੁਲਦੀਪ ਸਿੰਘ ਜੰਮੂ, ਪਰਮਜੀਤ ਸਿੰਘ ਖੰਨਾ, ਮਹਿੰਦਰ ਸਿੰਘ ਖੰਨਾ, ਬੀਬੀ ਬਲਜਿੰਦਰ ਕੌਰ, ਜਸਵਿੰਦਰ ਸਿੰਘ, ਕੁਲਦੀਪ ਸਿੰਘ ਜੇਈ, ਗੁਰਮੇਲ ਸਿੰਘ, ਪਰਮਜੀਤ ਸਿੰਘ ਜਲੰਧਰ ਆਦਿ ਨੇ ਜਿਥੇ ਨਵੇ ਚੁਣੇ ਗਏ ਚੇਅਰਮੈਨ ਸੁਖਦੇਵ ਸਿੰਘ ਰਾਜ ਦੇ ਹਾਰ ਤੇ ਸਿਰੋਪਾਓ ਪਾ ਕੇ ਸਤਿਕਾਰ ਕੀਤਾ ਉਥੇ ਉਨ੍ਹਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਵੀ ਦੁਆਇਆ।