Fatehgarh Sahib News : ਟੂਰ ਲਈ ਜਾ ਰਹੀ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ, ਸਕੂਲੀ ਵਿਦਿਆਰਥੀਆਂ ਸਣੇ ਪ੍ਰਿੰਸੀਪਲ ਤੇ ਬੱਸ ਚਾਲਕ ਜ਼ਖ਼ਮੀ
ਚੰਡੀਗੜ੍ਹ ਟੂਰ 'ਤੇ ਜਾ ਰਹੀ ਇਕ ਪ੍ਰਾਈਵੇਟ ਸਕੂਲ ਦੀ ਬੱਸ ਅੱਜ ਪਿੰਡ ਚੂੰਨੀ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਸਕੂਲ ਦੇ ਪ੍ਰਿੰਸੀਪਲ, ਬੱਸ ਚਾਲਕ ਅਤੇ 11 ਵਿਦਿਆਰਥੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ।
Publish Date: Sat, 08 Nov 2025 07:48 PM (IST)
Updated Date: Sat, 08 Nov 2025 07:51 PM (IST)
ਪੰਜਾਬੀ ਜਾਗਰਣ ਟੀਮ, ਫਤਹਿਗੜ੍ਹ ਸਾਹਿਬ : ਚੰਡੀਗੜ੍ਹ ਟੂਰ 'ਤੇ ਜਾ ਰਹੀ ਇਕ ਪ੍ਰਾਈਵੇਟ ਸਕੂਲ ਦੀ ਬੱਸ ਅੱਜ ਪਿੰਡ ਚੂੰਨੀ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਸਕੂਲ ਦੇ ਪ੍ਰਿੰਸੀਪਲ, ਬੱਸ ਚਾਲਕ ਅਤੇ 11 ਵਿਦਿਆਰਥੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਜਿਲ੍ਹਾ ਸੰਗਰੂਰ ਦੇ ਪੰਜਾਬ ਪਬਲਿਕ ਸਕੂਲ, ਖਾਈ ਦੀਆਂ ਤਿੰਨ ਬੱਸਾਂ ਟੂਰ ਤੇ ਚੰਡੀਗੜ੍ਹ ਜਾ ਰਹੀਆਂ ਸਨ ਜਦੋ ਸਰਹਿੰਦ ਚੰਡੀਗੜ੍ਹ ਰੋਡ 'ਤੇ ਚੂੰਨੀ ਨੇੜੇ ਪੁੱਜੀ ਤਾਂ ਸਕੂਲ ਦੀ ਇਕ ਬੱਸ ਬੇਕਾਬੂ ਹੋ ਕੇ ਇਕ ਦਰਖੱਤ ਵਿਚ ਜਾ ਵੱਜੀ। ਬੱਸ ਵਿਚ ਸਵਾਰ ਇਕ ਬੱਚੇ ਅਨੁਸਾਰ ਅਚਾਨਕ ਬੱਸ ਚਾਲਕ ਨੂੰ ਚੱਕਰ ਆ ਗਏ, ਜਿਸ ਕਾਰਨ ਹਾਦਸਾ ਵਾਪਰਿਆ। ਪੁਲਿਸ ਟੀਮ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ।