ਰਿਮਟ ਯੂਨੀਵਰਸਿਟੀ ਦੇ ਫੈਸ਼ਨ ਡਿਜ਼ਾਈਨ ਦੇ ਵਿਦਿਆਰਥੀਆਂ ਨੇ ਗਰਗ ਐਕ੍ਰੀਲਿਕ ਦਾ ਕੀਤਾ ਦੌਰਾ
ਰਿਮਟ ਯੂਨੀਵਰਸਿਟੀ ਦੇ ਫੈਸ਼ਨ ਡਿਜ਼ਾਈਨ ਦੇ ਵਿਦਿਆਰਥੀਆਂ ਨੇ ਗਰਗ ਐਕ੍ਰੀਲਿਕ ਦਾ ਕੀਤਾ ਦੌਰਾ
Publish Date: Fri, 10 Apr 2026 05:26 PM (IST)
Updated Date: Fri, 10 Apr 2026 05:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਰਿਮਟ ਯੂਨੀਵਰਸਿਟੀ ਦੇ ਫੈਸ਼ਨ ਡਿਜ਼ਾਈਨ ਵਿਭਾਗ ਨੇ ਆਪਣੇ ਵਿਦਿਆਰਥੀਆਂ ਲਈ ਗਰਗ ਐਕ੍ਰੀਲਿਕਸ ਲਿਮਟਿਡ ਵਿਖੇ ਵਿੱਦਿਅਕ ਉਦਯੋਗਿਕ ਦੌਰਾ ਕਰਵਾਇਆ। ਇਸ ਦਾ ਉਦੇਸ਼ ਕੱਪੜਾ ਨਿਰਮਾਣ ਪ੍ਰਕਿਰਿਆਵਾਂ ਦਾ ਵਿਹਾਰਕ ਅਨੁਭਵ ਪ੍ਰਦਾਨ ਕਰਨਾ ਸੀ। ਇਸ ਦੌਰਾਨ ਟੈਕਸਟਾਈਲ ਤੇ ਫੈਸ਼ਨ ਉਤਪਾਦਨ ਵਿਚ ਸਿਧਾਂਤਕ ਸਿੱਖਿਆ ਅਤੇ ਉਤਪਾਦਨ ਦੀ ਪ੍ਰਕਿਰਿਆ ਨੂੰ ਸਮਝਿਆ ਤੇ ਉਦਯੋਗਿਕ ਵਿਕਾਸ ਦੇ ਨਵੇਂ ਅਨੁਭਵ ਪ੍ਰਾਪਤ ਕੀਤੇ ਗਏ। ਇਸ ਨਾਲ ਵਿਦਿਆਰਥੀਆਂ ਨੂੰ ਕੱਪੜਾ ਨਿਰਮਾਣ ਉਦਯੋਗ ਦੇ ਕੰਮਕਾਜ ਨੂੰ ਸਮਝਣ, ਕੱਪੜਾ ਉਤਪਾਦਨ ’ਚ ਸ਼ਾਮਲ ਵੱਖ-ਵੱਖ ਵਿਭਾਗਾਂ ਦਾ ਨਿਰੀਖਣ ਕਰਨ ਅਤੇ ਕੱਪੜਾ ਨਿਰਮਾਣ ਵਿਚ ਵਰਤੀ ਜਾਣ ਵਾਲੀ ਮਸ਼ੀਨਰੀ ਅਤੇ ਤਕਨੀਕਾਂ ਦਾ ਵਿਹਾਰਕ ਗਿਆਨ ਪ੍ਰਾਪਤ ਹੋਇਆ। ਉਨ੍ਹਾਂ ਫੈਬਰਿਕ ਪ੍ਰੋਸੈਸਿੰਗ, ਪ੍ਰਿੰਟਿੰਗ ਅਤੇ ਰੰਗਾਈ ਤਕਨੀਕਾਂ ਬਾਰੇ ਜਾਣਕਾਰੀ ਲਈ।