ਸੰਤ ਨਾਮਦੇਵ ਕਾਲਜ ’ਚ ਹੋਈ ਵਿਦਾਇਗੀ ਪਾਰਟੀ
ਸੰਤ ਨਾਮਦੇਵ ਕਾਲਜ ਵਿਚ ਹੋਈ ਵਿਦਾਇਗੀ ਪਾਰਟੀ
Publish Date: Sat, 18 Apr 2026 06:11 PM (IST)
Updated Date: Sun, 19 Apr 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੱਸੀ ਪਠਾਣਾਂ : ਸੰਤ ਨਾਮਦੇਵ ਕੰਨਿਆ ਮਹਾਵਿਦਿਆਲਾ ਬੱਸੀ ਪਠਾਣਾਂ ’ਚ ਜੂਨੀਅਰ ਵੱਲੋਂ ਬੀਏ, ਬੀਕਾਮ, ਬੀਸੀਏ ਅਤੇ ਪੀਜੀਡੀਸੀਏ ਦੀਆਂ ਸੀਨੀਅਰ ਵਿਦਿਆਰਥਣਾਂ ਨੂੰ ਭਾਵਪੂਰਨ ਵਿਦਾਇਗੀ ਦਿੱਤੀ ਗਈ। ਜੂਨੀਅਰ ਨੇ ਸੀਨੀਅਰ ਨੂੰ ਸ਼ੁਭਕਾਮਨਾਵਾਂ ਦੇਣ ਦੇ ਨਾਲ ਨਾਲ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ। ਪਾਰਟੀ ਦੌਰਾਨ ਵਿਦਿਆਰਥਣਾਂ ਨੇ ਗੀਤ, ਸਕਿੱਟ, ਗਿੱਧਾ ਤੇ ਭੰਗੜਾ ਪੇਸ਼ ਕਰ ਕੇ ਮਾਹੌਲ ਨੂੰ ਸੱਭਿਆਚਾਰ ਦੇ ਰੰਗ ਵਿਚ ਰੰਗ ਦਿੱਤਾ। ਅੰਤਿਮ ਸਾਲ ਦੀਆਂ ਵਿਦਿਆਰਥਣਾਂ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਕਾਲਜ ਵਿਚ ਬਿਤਾਏ ਸੁਹਾਵਨੇ ਪਲਾਂ ਨੂੰ ਯਾਦ ਕੀਤਾ। ਕਾਲਜ ਦੇ ਸੁਨੀਲ ਖੁੱਲਰ ਅਤੇ ਪ੍ਰਿੰਸੀਪਲ ਸੰਗੀਤਾ ਵਧਵਾ ਤੇ ਹੋਰ ਸਟਾਫ ਮੈਂਬਰਾਂ ਨੇ ਸੀਨੀਅਰ ਵਿਦਿਆਰਥਣਾਂ ਨੂੰ ਜੀਵਨ ਵਿਚ ਅੱਗੇ ਵਧਣ, ਸੰਸਕਾਰਾਂ ਤੇ ਸਿੱਖਿਆ ਨਾਲ ਸਮਾਜ ਵਿਚ ਨਵੀਆਂ ਉਚਾਈਆਂ ਛੂਹਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਬੀਏ ਭਾਗ ਤੀਜਾ ਦੀ ਵਿਦਿਆਰਥਣ ਜਸ਼ਨਪ੍ਰੀਤ ਤੇ ਅਨੀਸ਼ਾ ਨੂੰ ਮਿਸ ਫ਼ੇਅਰਵੈੱਲ, ਬੀ. ਕਾਮ ਦੀ ਵਿਦਿਆਰਥਣ ਤਰਨਜੋਤ ਨੂੰ ਮਿਸ ਬਿਊਟੀ ਤੇ ਬੀਸੀਏ ਦੀ ਵਿਦਿਆਰਥਣ ਕਸ਼ਿਸ਼ ਨੂੰ ਮਿਸ ਐਕਟਿਵ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ।