ਡੀਬੀਯੂ ’ਚ ਵਿਦਾਇਗੀ ਸਮਾਰੋਹ ਤੇ ਐਲੂਮਨੀ ਮਿਲਣੀ ਕਰਵਾਈ
ਦੇਸ਼ ਭਗਤ ਯੂਨੀਵਰਸਿਟੀ ’ਚ ਵਿਦਾਇਗੀ ਸਮਾਰੋਹ ਤੇ ਐਲਮਨਾਈ ਮਿਲਣੀ ਕਰਵਾਈ
Publish Date: Fri, 15 May 2026 04:33 PM (IST)
Updated Date: Fri, 15 May 2026 04:33 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਦੇ ਅਗ੍ਰਿਮ ਕਲੱਬ ਵੱਲੋਂ ਏਪੀਜੇ ਅਬਦੁਲ ਕਲਾਮ ਸੈਮੀਨਾਰ ਹਾਲ ਵਿਚ ਵਿਦਾਇਗੀ ਸਮਾਰੋਹ ਅਤੇ ਐਲਮਨਾਈ ਮਿਲਣੀ 2026 ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਦੇ ਸਵਾਗਤ ਨਾਲ ਹੋਈ। ਇਸ ਤੋਂ ਬਾਅਦ ਸ਼ਮ੍ਹਾਂ ਰੌਸ਼ਨ ਕਰਕੇ ਡੀਬੀਯੂ ਗੀਤ ਪੇਸ਼ ਕੀਤਾ ਗਿਆ। ਖੇਤੀਬਾੜੀ ਤੇ ਜੀਵਨ ਵਿਗਿਆਨ ਫੈਕਲਟੀ ਦੀ ਡਾਇਰੈਕਟਰ ਪ੍ਰੋ. ਡਾ. ਐਚਕੇ ਸਿੱਧੂ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਿੱਖਿਆ ਉਸ ਜੀਵਨ ਦੀ ਪਹਿਲਾਂ ਤੋਂ ਕੀਤੀ ਜਾਣ ਵਾਲੀ ਤਿਆਰੀ ਹੈ, ਜਿਸ ਦੀ ਅਗਵਾਈ ਤੁਹਾਨੂੰ ਖੁਦ ਕਰਨੀ ਪੈਣੀ ਹੈ। ਸੀਨੀਅਰ ਅਤੇ ਜੂਨੀਅਰ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਨੇ ਸਮਾਗਮ ਵਿੱਚ ਰੌਣਕ ਲਗਾ ਦਿੱਤੀ। ਮੁੱਖ ਆਕਰਸ਼ਣਾਂ ਵਿੱਚ ਜਾਗ੍ਰਿਤੀ ਰਾਜਪੂਤ ਨੂੰ ਮਿਸ ਫ੍ਰੈਸ਼ਰ ਅਤੇ ਅੰਦਲੀਬ ਨੂੰ ਮਿਸਟਰ ਫ੍ਰੈਸ਼ਰ ਦਾ ਖਿਤਾਬ ਦਿੱਤਾ ਗਿਆ। ਅਵੰਤੀਆ ਨੂੰ ਮਿਸ ਪਰਸਨੈਲਿਟੀ ਅਤੇ ਰਾਹੁਲ ਰਾਜ ਨੂੰ ਮਿਸਟਰ ਪਰਸਨੈਲਿਟੀ ਸਨਮਾਨ ਨਾਲ ਨਿਵਾਜਿਆ ਗਿਆ। ਸਮਾਗਮ ਦੇ ਆਯੋਜਕ ਡਾ. ਅਵਿਨਾਸ਼ ਕੁਮਾਰ ਭਾਟੀਆ ਨੇ ਕਿਹਾ ਕਿ ਵਿਦਿਆਰਥੀ ਜੀਵਨ ਦੀਆਂ ਯਾਦਾਂ ਵਿਅਕਤੀ ਦੇ ਚਰਿੱਤਰ ਦਾ ਨਿਰਮਾਣ ਕਰਦੀਆਂ ਹਨ। ਸਮਾਗਮ ਦੀ ਕਾਰਵਾਈ ਦਾ ਸੰਚਾਲਨ ਡਾ. ਸਿਮਰਨਜੀਤ ਕੌਰ ਨੇ ਕੀਤਾ। ਇਸ ਮੌਕੇ ਚਾਂਸਲਰ ਤੇ ਪ੍ਰੋ-ਚਾਂਸਲਰ ਨੇ ਸਮਾਗਮ ਦੇ ਪ੍ਰਬੰਧਾਂ ਦੀ ਪ੍ਰਸ਼ੰਸਾ ਕੀਤੀ। ਅੰਤ ਵਿਚ ਡਾ. ਅਵਿਨਾਸ਼ ਕੁਮਾਰ ਭਾਟੀਆ ਵੱਲੋਂ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਗਿਆ। ਇਸ ਮੌਕੇ ਪ੍ਰੋ. ਡਾ. ਅਜੈ ਗੁਪਤਾ, ਡਾ. ਸਚਿਨ ਭਾਰਦਵਾਜ, ਸ਼ਿਵਾਂਗੀ ਸੂਦ ਅਤੇ ਰਵਿੰਦਰ ਸਿੰਘ ਵੀ ਮੌਜੂਦ ਸਨ।