ਅੱਖਾਂ ਦਾਨੀ ਹਰਜਿੰਦਰ ਕੌਰ ਦੇ ਪਰਿਵਾਰਕ ਮੈਂਬਰ ਸਨਮਾਨੇ
ਬਜ਼ੁਰਗ ਹਰਜਿੰਦਰ ਕੌਰ ਵੱਲੋਂ ਦਾਨ ਕੀਤੀਆਂ ਅੱਖਾਂ ਦੋ ਹਨੇਰੀਆਂ ਜ਼ਿੰਦਗੀਆਂ ਨੂੰ ਕਰਨਗੀਆਂ ਰੌਸ਼ਨ
Publish Date: Mon, 27 Apr 2026 06:07 PM (IST)
Updated Date: Mon, 27 Apr 2026 06:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਭਾਰਤ ਵਿਕਾਸ ਪ੍ਰੀਸ਼ਦ ਦੇ ਖੇਤਰੀ ਸੰਸਕਾਰ ਕਨਵੀਨਰ ਰਮੇਸ਼ ਮਲਹੋਤਰਾ ਨੇ ਪਿੰਡ ਵਜੀਦਪੁਰ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਇਨਸਾਨ ਮਰਨ ਉਪਰੰਤ ਅੱਖਾਂ ਦਾਨ ਕਰਕੇ ਦੋ ਵਿਅਕਤੀਆਂ ਦੀ ਜ਼ਿੰਦਗੀ ਰੌਸ਼ਨ ਕਰ ਸਕਦਾ ਹੈ। ਉਨ੍ਹਾਂ ਬਜ਼ੁਰਗ ਮਾਤਾ ਹਰਜਿੰਦਰ ਕੌਰ ਵੱਲੋਂ ਮਰਨ ਉਪਰੰਤ ਸੈਕਟਰ 32 ਚੰਡੀਗੜ੍ਹ ਦੇ ਹਸਪਤਾਲ ਨੂੰ ਅੱਖਾਂ ਦਾਨ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਮਾਤਾ ਹਰਜਿੰਦਰ ਕੌਰ ਦੀ ਅੰਤਿਮ ਅਰਦਾਸ ਮੌਕੇ ਰਮੇਸ਼ ਮਲਹੋਤਰਾ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਮਨਜੀਤ ਸਿੰਘ ਮਾਨ, ਮਨਪ੍ਰੀਤ ਸਿੰਘ ਮਾਨ ਅਤੇ ਅਵਤਾਰ ਸਿੰਘ ਮਾਨ ਨੂੰ ਨੇਤਰਦਾਨ ਪ੍ਰਸ਼ੰਸਾ ਪੱਤਰ ਸੌਂਪਿਆ। ਉਨ੍ਹਾਂ ਆਖਿਆ ਕਿ ਮਾਤਾ ਹਰਜਿੰਦਰ ਕੌਰ ਜਿੱਥੇ ਸਮਾਜ ਲਈ ਹੌਸਲੇ ਦੀ ਮਿਸਾਲ ਬਣੇ ਹਨ, ਉੱਥੇ ਹੀ ਉਹ ਸੇਵਾ ਭਾਵਨਾ ਦੀ ਸੱਚੀ ਮੂਰਤ ਬਣ ਕੇ ਅੱਖਾਂ ਦਾਨ ਕਰਨ ਦੀ ਪ੍ਰੇਰਨਾ ਵੀ ਦੇ ਕੇ ਗਏ ਹਨ। ਰਮੇਸ਼ ਮਲਹੋਤਰਾ ਨੇ ਜੇ ਮਰਨ ਉਪਰੰਤ ਵੀ ਜਿਉਣਾ ਹੈ ਤਾਂ ਅੱਖਾਂ ਦਾਨ ਕਰੋ ਦੇ ਸੰਦੇਸ਼ ਰਾਹੀਂ ਲੋਕਾਂ ਨੂੰ ਇਸ ਨੇਕ ਕਾਰਜ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਬਸੀ ਪਠਾਣਾਂ ਦੇ ਪ੍ਰਧਾਨ ਨੀਰਜ ਮਲਹੋਤਰਾ, ਪ੍ਰਦੀਪ ਮਲਹੋਤਰਾ, ਸੁਸ਼ੀਲ ਕੁਮਾਰ ਅਤੇ ਮਨੋਜ ਭੰਡਾਰੀ ਸਮੇਤ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।