ਜਰੂਰੀ) ਏਕਜੋਤ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਅੱਖਾਂ ਦਾ ਮੁਫਤ ਚੈੱਕਅਪ ਤੇ ਆਪਰੇਸ਼ਨ ਕੈਂਪ ਲਗਾਇਆ
ਏਕਜੋਤ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਅੱਖਾਂ ਦਾ ਮੁਫਤ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ
Publish Date: Mon, 11 May 2026 06:30 PM (IST)
Updated Date: Mon, 11 May 2026 06:33 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਪ੍ਰਸਿੱਧ ਸਮਾਜ ਸੇਵੀ ਸੰਸਥਾ ਏਕਜੋਤ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਓਐਨਜੀਸੀ ਕੰਪਨੀ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਐਸਐਸਟੀ ਨਗਰ ਪਟਿਆਲਾ ਵਿਖੇ ਅੱਖਾਂ ਦਾ ਮੁਫਤ ਚੈੱਕਅੱਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਅੱਖਾਂ ਦੇ ਮਾਹਰ ਡਾਕਟਰ ਮਨਪ੍ਰੀਤ ਗਲੋਬਲ ਅੱਖਾਂ ਦਾ ਹਸਪਤਾਲ ਦੀ ਟੀਮ ਵੱਲੋਂ 330 ਮਰੀਜ਼ਾਂ ਦੀਆਂ ਅੱਖਾਂ ਦਾ ਫਰੀ ਚੈੱਕਅੱਪ ਕੀਤਾ ਗਿਆ, ਦਵਾਈਆਂ ਮੁਫਤ ਦਿੱਤੀਆਂ ਗਈਆਂ ਤੇ 98 ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਅਪਰੇਸ਼ਨ ਲਈ ਚੋਣ ਕੀਤੀ ਗਈ। ਜਿਨ੍ਹਾਂ ਦੇ ਆਪਰੇਸ਼ਨ ਡਾਕਟਰ ਮਨਪ੍ਰੀਤ ਸਿੰਘ ਵੱਲੋਂ ਬਹੁਤ ਵਧੀਆ ਫੋਲਡ ਏਬਲ ਲੈਂਸ ਪਾ ਕੇ ਕੀਤੇ ਜਾਣਗੇ। ਇਸ ਕੈਂਪ ਦਾ ਉਦਘਾਟਨ ਓਐਨਜੀਸੀ ਦੀ ਡਾਇਰੈਕਟਰ ਮੈਡਮ ਰੀਨਾ ਜੇਟਲੀ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕੀ ਏਕਜੋਤ ਚੈਰੀਟੇਬਲ ਫਾਊਂਡੇਸ਼ਨ ਅਤੇ ਐਨਜੀਸੀ ਦੇ ਸਾਂਝੇ ਉੱਦਮ ਸਦਕਾ ਸੈਂਕੜੇ ਹੀ ਅੱਖਾਂ ਨੂੰ ਨਵੀਂ ਰੌਸ਼ਨੀ ਪ੍ਰਦਾਨ ਕੀਤੀ ਜਾ ਚੁੱਕੀ ਹੈ ਅਤੇ ਇਹ ਉਪਰਾਲਾ ਅੱਗੇ ਵੀ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਡਾਕਟਰ ਮਨਪ੍ਰੀਤ ਸਿੰਘ ਵੱਲੋਂ ਜਿੱਥੇ ਮੁੱਖ ਮਹਿਮਾਨ ਰੀਨਾ ਜੇਟਲੀ ਨੂੰ ਜੀ ਆਇਆ ਨੂੰ ਆਖਿਆ ਗਿਆ ਉਥੋਂ ਕੰਪਨੀ ਵੱਲੋਂ ਕੀਤੇ ਜਾ ਰਹੇ ਉਸ ਉਪਰਾਲੇ ਦੀ ਭਰਪੂਰ ਸਲਾਘਾ ਕੀਤੀ ਗਈ। ਇਸ ਮੌਕੇ ਡਾਕਟਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਕੰਪਨੀ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਗਰੀਬ ਲੋੜਵੰਦ ਮਰੀਜ਼ਾਂ ਲਈ ਵਰਦਾਨ ਸਿੱਧ ਹੋ ਰਿਹਾ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਗਲੋਬਲ ਹਸਪਤਾਲ ਵੱਲੋਂ ਡਾਕਟਰ ਰੂਪਿਨ ਡਾਂਗ, ਮਾਰਕੀਟਿੰਗ ਮੈਨੇਜਰ ਵਰਿੰਦਰ ਸਿੰਘ ਬੱਲੂ, ਮੈਨੇਜਰ ਸੰਦੀਪ ਸਿੰਘ, ਪ੍ਰਸਿੱਧ ਸਮਾਜ ਸੇਵੀ ਹਰਮਿੰਦਰ ਨੋਨਾ ਅਤੇ ਦਮਨ ਸੇਠੀਆ ਬਠਿੰਡਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।