ਬਿਜ਼ਨੈੱਸ ਬਲਾਸਟਰ ਤਹਿਤ ਪ੍ਰਦਰਸ਼ਨੀ ਮੇਲਾ ਲਗਾਇਆ
ਸੰਗਤਪੁਰ ਸੋਢੀਆਂ ਦੇ ਸਕੂਲ ’ਚ ਬਿਜ਼ਨੈੱਸ ਬਲਾਸਟਰ ਤਹਿਤ ਪ੍ਰਦਰਸ਼ਨੀ ਮੇਲਾ ਲਗਾਇਆ
Publish Date: Tue, 28 Apr 2026 06:13 PM (IST)
Updated Date: Tue, 28 Apr 2026 06:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਵਿਖੇ ਬਿਜ਼ਨੈਸ ਬਲਾਸਟਰ ਸਕੀਮ ਤਹਿਤ ਪ੍ਰਦਰਸ਼ਨੀ ਮੇਲਾ ਲਗਾਇਆ ਗਿਆ। ਇਸ ਮੇਲੇ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ-ਵੱਖ ਪ੍ਰਦਰਸ਼ਨੀਆਂ ਲਗਾ ਕੇ ਆਪਣੇ ਰੁਜ਼ਗਾਰ ਨੂੰ ਵਧਾਉਣ ਲਈ ਨਵੀਂ ਤਕਨੀਕ ਦੀ ਵਰਤੋਂ ਕੀਤੀ ਗਈ। ਮੇਲੇ ਦਾ ਉਦਘਾਟਨ ਸਕੂਲ ਇੰਚਾਰਜ ਲੈਕਚਰਾਰ ਸੰਦੀਪ ਸੂਦ ਵੱਲੋਂ ਕੀਤਾ ਗਿਆ। ਸੰਦੀਪ ਸੂਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ, ਜਿਸ ਨਾਲ ਵਿਦਿਆਰਥੀਆਂ ਦੇ ਅੰਦਰਲੇ ਹੁਨਰ ਨੂੰ ਨਿਖਾਰਿਆ ਜਾ ਸਕਦਾ ਹੈ। ਅਧਿਆਪਕ ਇਕਬਾਲ ਕੌਰ ਨੇ ਦੱਸਿਆ ਕਿ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਬਿਜ਼ਨੈੱਸ ਬਲਾਸਟਰ ਤਹਿਤ ਮੋਮੋਜ਼, ਮੈਂਗੋ ਸ਼ੇਕ, ਬ੍ਰੈੱਡ ਪਕੌੜਾ, ਮਿਲਕ ਸ਼ੇਕ, ਬਨਾਨਾ ਸ਼ੇਕ, ਕੋਲਡ ਕਾਫ਼ੀ ਅਤੇ ਸਰਦਈ ਦੀਆਂ ਸਟਾਲਾਂ ਲਗਾਈਆਂ ਗਈਆਂ। ਵਿਦਿਆਰਥੀਆਂ ਨੇ ਇਹ ਵਸਤੂਆਂ ਪੂਰੀ ਸ਼ੁੱਧਤਾ ਨਾਲ ਤਿਆਰ ਕੀਤੀਆਂ। ਇਸ ਮੌਕੇ ਬਿਜ਼ਨੈੱਸ ਬਲਾਸਟਰ ਨੋਡਲ ਅਫ਼ਸਰ ਬਲਜੀਤ ਕੌਰ, ਅਮਨਦੀਪ ਕੌਰ, ਗੁਰਸਤਵੀਰ ਕੌਰ, ਰੋਸ਼ਾ ਸਿੰਘ, ਤਰੁਨ ਮਿੱਤਲ, ਇਕਬਾਲ ਕੌਰ, ਸੁਨੀਤਾ ਰਾਣੀ, ਕੁਲਜਿੰਦਰ ਕੌਰ, ਵਰਿੰਦਰ ਸਿੰਘ, ਗੁਰਦੀਪ ਸਿੰਘ, ਲਖਬੀਰ ਸਿੰਘ, ਜਸਵਿੰਦਰ ਸਿੰਘ ਅਤੇ ਹਰਪ੍ਰੀਤ ਕੌਰ ਸਮੇਤ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ।