ਓਮ ਪ੍ਰਕਾਂਸ ਬਾਂਸਲ ਸਕੂਲ ’ਚ ਅਨੁਸਾਸਨ ਤੇ ਲੀਡਰਸ਼ਿਪ ’ਤੇ ਕਰਵਾਇਆ ਸਮਾਗਮ
ਓਮ ਪ੍ਰਕਾਂਸ ਬਾਂਸਲ ਸਕੂਲ ’ਚ ਅਨੁਸਾਸਨ ਅਤੇ ਲੀਡਰਸਿਪ ’ਤੇ ਕਰਵਾਇਆ ਸਮਾਗਮ
Publish Date: Sat, 09 May 2026 05:18 PM (IST)
Updated Date: Sat, 09 May 2026 05:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਓਮ ਪ੍ਰਕਾਸ਼ ਬਾਂਲ ਮਾਡਰਨ ਸਕੂਲ ਮੰਡੀ ਗੋਬਿੰਦਗੜ੍ਹ ਵਿਚ ਅਨੁਸਾਸਨ ਅਤੇ ਲੀਡਰਸ਼ਿਪ ਉੱਪਰ ਇਕ ਸਮਾਗਮ ਕਰਵਾਇਆ ਗਿਆ। ਇਸ ਵਿਚ ਸਾਲ 2026-27 ਲਈ ਵਿਦਿਆਰਥੀਆਂ ਦੇ ਸਗਠਨ ਦੀ ਚੋਣ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਹਾਊਸ ਇੰਚਾਰਜ ਦਾ ਸਨਮਾਨ ਕੀਤਾ ਗਿਆ ਤੇ ਪਹਿਲੀ, ਮਿਲ ਅਤੇ ਸੀਨੀਅਰ ਵਿੰਗ ਦੇ ਕੈਬਨਿਟ ਦੀ ਜਾਣ-ਪਛਾਣ ਕਰਵਾਈ ਗਈ। ਇਸ ਮੌਕੇ ਚਾਰੇ ਸਦਨ ਜਿਨ੍ਹਾਂ ਵਿਚ ਆਰੀਆ ਭੱਟ, ਰਾਧਾ ਕ੍ਰਿਸ਼ਨਾ, ਟੈਗਰੋ ਤੇ ਵਿਵੇਕਾਨੰਦ ਸਾਮਲ ਹਨ ਦੇ ਵਿਦਿਆਰਥੀਆਂ ਨੂੰ ‘ਬੈਜ’ ਪ੍ਰਦਾਨ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਣ ਦਾ ਅਧਿਕਾਰ ਦਿੱਤਾ ਗਿਆ। ਪ੍ਰੋਗਰਾਮ ਵਿਚ ਅਨੁਸਾਸਨ ਅਤੇ ਏਕਤਾ ਦਾ ਪ੍ਰਤੀਕ ਮਾਰਚ ਪਾਸਟ ਕੱਢਿਆ ਗਿਆ। ਇਸ ਮੌਕੇ 11ਵੀ ਕਲਾਸ ਦੇ ਕਮਰਸ ਵਿਭਾਗ ਦੇ ਆਰੀਅਨ ਮਦਾਨ ਨੂੰ ਹੈਡ ਬੁਆਏ ਅਤੇ ਬਾਰ੍ਹਵੀ ਕਲਾਸ ਦੀ ਸਾਇੰਸ ਵਿੰਗ ਦੀ ਵਿਦਿਆਰਥਣ ਖੁਆਇਸ਼ ਨੂੰ ਹੈਡ ਗਰਲ ਚੁਣਿਆ ਗਿਆ। ਇਸ ਤੋਂ ਇਲਾਵਾ ਵਾਈਸ ਹੈੱਡ ਬਾਰ੍ਹਵੀ ਦੇ ਸਾਇੰਸ ਦੇ ਹਰਸਿਮਰਨ ਸਿੰਘ ਅਤੇ ਗਿਆਰਵੀ ਦੀ ਸਾਇੰਸ ਦੀ ਉਦਿਆ ਜੈਨ ਚੁਣਿਆ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਸੰਗੀਤਾ ਸ਼ਰਮਾ ਨੇ ਕਿਹਾ ਕਿ ਪੱਦ ਪ੍ਰਾਪਤ ਕਰਨਾ ਦੂਸਰੇ ਦੀ ਜ਼ਿੰਮੇਵਾਰੀ ਲੈਣ ਦਾ ਕਾਰਜ ਹੁੰਦਾ ਹੈ।