ਧਰਤੀ ਦਿਵਸ ਮੌਕੇ ਵਾਤਾਵਰਣ ਸੰਭਾਲ ਸਬੰਧੀ ਮੁਕਾਬਲੇ ਕਰਵਾਏ
ਧਰਤੀ ਦਿਵਸ ਮੌਕੇ ਵਾਤਾਵਰਣ ਸੰਭਾਲ ਸਬੰਧੀ ਮੁਕਾਬਲੇ ਕਰਵਾਏ
Publish Date: Thu, 23 Apr 2026 05:51 PM (IST)
Updated Date: Thu, 23 Apr 2026 05:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਪਾਈਨ ਗਰੋਵ ਪਬਲਿਕ ਸਕੂਲ, ਬਸੀ ਪਠਾਣਾਂ ਵਿਚ ਵਾਤਾਵਰਣ ਸੰਭਾਲ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਦਿਲਚਸਪ ਸਰਗਰਮੀਆਂ ਦੀ ਇਕ ਲੜੀ ਕਰਵਾਈ ਗਈ। ਦਿਨ ਦੀ ਸ਼ੁਰੂਆਤ ਇਕ ਵਿਸ਼ੇਸ਼ ਅਸੈਂਬਲੀ ਨਾਲ ਹੋਈ ਜਿੱਥੇ ਵਿਦਿਆਰਥੀਆ ਨੇ ਵਾਤਾਵਰਨ ਸੁਰੱਖਿਆ ਸਬੰਧੀ ਥੀਮ ਵਾਲੇ ਸਕਿੰਟ, ਗੀਤ ਅਤੇ ਨਾਚ ਪੇਸ਼ ਕੀਤੇ। ਸਮਾਗਮ ਦਾ ਮੁੱਖ ਆਕਰਸ਼ਣ ‘ਬੈਸਟ ਆਊਟ ਆਫ ਵੇਸਟ’ ਮੁਕਾਬਲਾ ਸੀ, ਜਿਸ ਵਿਚ ਵਿਦਿਆਰਥੀਆਂ ਨੂੰ ਰੀਸਾਈਕਲ ਕਰਨ ਯੋਗ ਸਮਗਰੀ ਦੀ ਵਰਤੋਂ ਕਰ ਕੇ ਨਵੀਨਤਾਕਾਰੀ ਪ੍ਰਾਜੈਕਟ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਪ੍ਰੋਗਰਾਮ ਨਾਲ ਸਬੰਧਿਤ ਡਰਾਇੰਗ, ਪੋਸਟਰ ਮੇਕਿੰਗ ਆਦਿ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਸਕੂਲ ਨੇ ਇਕ ਸਫਾਈ ਮੁਹਿੰਮ ਚਲਾਈ, ਜਿਸ ਵਿਚ ਵਿਦਿਆਰਥੀਆਂ ਨੇ ਆਪਣੇ ਕਲਾਸ ਰੂਮਾਂ ਅਤੇ ਆਲੇ-ਦੁਆਲੇ ਦੇ ਖੇਤਰਾਂ ਦੀ ਸਫ਼ਾਈ ਵਿਚ ਸਰਗਰਮੀ ਨਾਲ ਹਿੱਸਾ ਲਿਆ। ਕਿੰਡਰ ਗਾਰਡਨ ਦੇ ਵਿਦਿਆਰਥੀਆ ਦੁਆਰਾ ਇਕ ਮੁਹਿੰਮ ‘ਇਕ ਬੂਟਾ ਲਗਾਓ’ ਵੀ ਸ਼ੁਰੂ ਕੀਤੀ ਗਈ। ਸਕੂਲ ਦੇ ਪ੍ਰੈਜੀਡੈਂਟ ਵਿਜੈ ਕੌਸ਼ਲ, ਚੇਅਰ ਪਰਸਨ ਵੀਨਾ ਕੋਸ਼ਲ ਨੇ ਵਿਦਿਆਰਥੀਆ ਨੂੰ ਆਪਣੀ ਧਰਤੀ ਨੂੰ ਬਚਾਉਣ ਅਤੇ ਹਰਿਆ-ਭਰਿਆ ਬਣਾਉਣ ਦੀ ਅਪੀਲ ਕੀਤੀ। ਪ੍ਰਿੰਸੀਪਲ ਨੀਤੂ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਗ੍ਰਹਿ ਨੂੰ ਸੁਰੱਖਿਅਤ ਰੱਖਣ ਲਈ ਸਮੂਹਿਕ ਕੋਸ਼ਿਸ਼ਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।