ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ
Publish Date: Sun, 26 Apr 2026 03:44 PM (IST)
Updated Date: Mon, 27 Apr 2026 04:01 AM (IST)

ਗੁਰਜੀਤ ਸਿੰਘ ਧੌਂਸੀ, ਪੰਜਾਬੀ ਜਾਗਰਣ, ਦਿੜ੍ਹਬਾ ਮੰਡੀ : ਸੋਸ਼ਲ ਯੂਥ ਸਪੋਰਟਸ ਕਲੱਬ ਵੱਲੋਂ ਗੁਰਦੁਆਰਾ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸੀ ਜਿਨ੍ਹਾਂ ਦੇ ਭੋਗ ਪਾਏ ਗਏ। ਇਸ ਮੌਕੇ ਸਿੰਘ ਸਾਹਿਬ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਤੇ ਕਲੱਬ ਪ੍ਰਧਾਨ ਕਰਨ ਘੁਮਾਣ ਕੈਨੇਡਾ ਤੇ ਚੇਅਰਮੈਨ ਚਮਕੌਰ ਘੁਮਾਣ ਨੂੰ ਵਧਾਈ ਦਿੰਦੇ ਆ ਕਿਹਾ ਜੋ ਕਲੱਬ ਵੱਲੋਂ ਗੁਰੂ ਘਰ ਦੇ ਹੈੱਡ ਗ੍ਰੰਥੀ ਕੁਲਦੀਪ ਸਿੰਘ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਪਾਠੀ ਸਿੰਘ ਨੂੰ ਬਸਤਰ ਬਣਵਾ ਕੇ ਦਿੱਤੇ ਗਏ ਹਨ ਇਹ ਬਹੁਤ ਸ਼ਲਾਘਾ ਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਕਾਨੂੰਨ ਬਣਿਆ ਹੈ ਬਹੁਤ ਹੀ ਸ਼ਲਾਘਾ ਯੋਗ ਹੈ। ਉਨ੍ਹਾਂ ਕਲੱਬ ਦੇ ਪ੍ਰਬੰਧਕਾਂ ਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਗੁਰੂ ਘਰ ਵਿੱਚ ਰਲ ਮਿਲ ਕੇ ਇਹੋ ਜਿਹੇ ਸਰਬੱਤ ਦੇ ਭਲੇ ਅਰਦਾਸ ਕਰਵਾਇਆ ਕਰੋ। ਇਸ ਮੌਕੇ ਪੰਜਾਬ ਦ ਸਾਬਕਾ ਖਜਾਨਾ ਪਰਮਿੰਦਰ ਸਿੰਘ ਢੀਂਡਸਾ ਨੇ ਆਈਆਂ ਸੰਗਤਾਂ ਦਾ ਕਲੱਬ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸੰਤ ਬਾਬਾ ਗੁਰਜੀਤ ਸਿੰਘ ਜੀ ਹਰੀਗੜ ਵਾਲਿਆਂ ਨੇ ਕੀਰਤਨ ਕਰਕੇ ਸੰਗਤਾ ਨੂੰ ਗੁਰੂ ਨਾਲ ਜੋੜਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਸਾਬਕਾ ਪ੍ਰਧਾਨ ਗੋਬਿਦ ਸਿੰਘ ਲੋਂਗੋਵਾਲ, ਸੋਮਣੀ ਕਮੇਟੀ ਰਾਮਪਾਲ ਸਿੰਘ ਬਹਿਣੀਵਾਲ ,ਜਥੇਦਾਰ ਤੇਜਾ ਸਿੰਘ ਕਮਾਲਪੁਰ, ਹਰਦੇਵ ਸਿੰਘ ਰੋਗਲਾ, ਸ਼੍ਰੋਮਣੀ ਕਮੇਟੀ ਮੈਂਬਰ ,ਕਰਨ ਘੁਮਾਣ ਕਨੇਡਾ ,ਬਲਕਾਰ ਸਿੰਘ ਘੁਮਾਣ, ਸੁਖਜਿੰਦਰ ਸਿੰਘ ਸਿੰਧੜਾ, ਸੁਖਵਿੰਦਰ ਸਿੰਘ ਭਿੰਦਾ, ਤਪਿੰਦਰ ਸਿੰਘ ਸੋਹੀ, ਨਗਰ ਪੰਚਾਇਤ ਕਮੇਟੀ ਦੇ ਪ੍ਰਧਾਨ ਮਨਿੰਦਰ ਘੁਮਾਣ, ਐਮਡੀਬੀ ਦੇ ਐਮਡੀ ਸੁਰਿੰਦਰ ਬਾਂਸਲ, ਪੰਕਜ ਬਾਂਸਲ ਸੰਜੇ ਬਾਂਸਲ, ਰਣਧੀਰ ਸਿੰਘ ਕਲੇਰ, ਪੁਸ਼ਪਿੰਦਰ ਸਿੰਘ ਡੀਐਸਪੀ, ਅਵਤਾਰ ਸਿੰਘ ਤਾਰੀ ਬਘਰੋਲ,ਰਿੰਕਾ ਢੰਡੋਲੀ,ਰਾਮ ਮਾਨ,ਰਣਧੀਰ ਸਿੰਘ ਸਮੁੰਰਾ, ਹਰਦੇਵ ਸਿੰਘ ਗੁਜਰਾ,ਸੁਖਪਾਲ ਸਿੰਘ ਗੁਜਰਾ, ਭੁਪਿੰਦਰ ਸਿੰਘ ਘੁਮਾਣ,ਕਸ਼ਮੀਰ ਸਿੰਘ ਰੋੜੇਵਾਲ ਹਾਜ਼ਰ ਸਨ।