ਵਿਧਾਇਕ ਦੇਵ ਮਾਨ ਵੱਲੋਂ ਸੁਨੀਲ ਕੁਮਾਰ ਦੇ ਹੱਕ ’ਚ ਕੀਤਾ ਪ੍ਰਚਾਰ
ਵਿਧਾਇਕ ਦੇਵ ਮਾਨ ਵੱਲੋਂ ਸੁਨੀਲ ਕੁਮਾਰ ਦੇ ਹੱਕ ਵਿੱਚ ਕੀਤਾ ਪ੍ਰਚਾਰ
Publish Date: Fri, 22 May 2026 06:54 PM (IST)
Updated Date: Sat, 23 May 2026 04:11 AM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਪਟਿਆਲਾ: ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪੋ ਆਪਣੀ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ। ਜਿਸ ਦੇ ਚਲਦਿਆਂ ਸੱਤਾ ਵਿੱਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੇ ਨਾਬਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਵੀ ਵੱਖ-ਵੱਖ ਵਾੜਾਂ ਵਿੱਚ ਜਾ ਕੇ ਘਰ ਘਰ ਲੋਕਾਂ ਤੋਂ ਪਾਰਟੀ ਵੱਲੋਂ ਕੀਤੇ ਕੰਮਾਂ ਨੂੰ ਦੱਸ ਕੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਵਿਧਾਇਕ ਵੱਲੋਂ ਵਾਰਡ ਨੰਬਰ 14 ਦੇ ਸੁਨੀਲ ਕੁਮਾਰ ਪੁੱਤਰ ਸਾਬਕਾ ਕੌਂਸਲਰ ਕ੍ਰਿਸ਼ਨ ਕੁਮਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਤੇ ਵਾਰਡ ਵਿੱਚ ਘਰ ਘਰ ਜਾ ਵੋਟਾਂ ਮੰਗੀਆਂ ਗਈਆਂ ਜਿੱਥੇ ਉਮੀਦਵਾਰ ਸੁਨੀਲ ਕੁਮਾਰ ਵੱਲੋਂ ਵਾਰਡ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇਣ ਦੀ ਅਪੀਲ ਕੀਤੀ ਗਈ ਉੱਥੇ ਹੀ ਵਿਧਾਇਕ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੇ ਕੰਮਾਂ ਨੂੰ ਦੇਖਦਿਆਂ ਹੋਇਆਂ ਵੱਧ ਤੋਂ ਵੱਧ ਵੋਟ ਪਾਰਟੀ ਦੇ ਉਮੀਦਵਾਰਾਂ ਨੂੰ ਪਾਈ ਜਾਵੇ ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਿਕ ਅਵਾਰਾ ਕੁੱਤਿਆਂ ਵੱਲੋਂ ਜੋ ਸੂਬੇ ਦੀ ਜਨਤਾ ਨੂੰ ਤੜਫਾਇਆ ਹੋਇਆ ਸੀ ਉਹਨਾਂ ਦਾ ਪੱਕਾ ਹੱਲ ਜੋ ਹੁਕਮ ਹੋਇਆ ਉਸ ਮੁਤਾਬਕ ਜਲਦ ਕੀਤਾ ਜਾ ਰਿਹਾ ਜਲਦ ਕਰ ਕਰ ਐਸਸੀ ਔਰਤਾਂ ਨੂੰ 1500 ਅਤੇ ਜਨਰਲ ਨੂੰ 1000 ਮਹੀਨਾ ਮਿਲੇਗਾ। ਉਹਨਾਂ ਕਿਹਾ ਕਿ ਬਾਕੀ ਗਰੰਟੀਆਂ ਚਾਰ ਸਾਲ ਦੇ ਕਰੀਬ ਸਮੇਂ ਦੌਰਾਨ ਪਾਰਟੀ ਵੱਲੋਂ ਪੂਰੀਆਂ ਕੀਤੀਆਂ ਗਈਆਂ ਹਨ। ਔਰ ਲਗਾਤਾਰ ਵਿਕਾਸ ਦੇ ਕਾਰਜ ਜਾਰੀ ਨੇ ਇਸ ਮੌਕੇ ਸਾਬਕਾ ਕੌਂਸਲਰ ਕ੍ਰਿਸ਼ਨ ਕੁਮਾਰ ਵੱਲੋਂ ਵੀ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਵੋਟਾਂ ਸੁਨੀਲ ਕੁਮਾਰ ਨੂੰ ਪਾਈਆਂ ਜਾਣ ਤਾਂ ਜੋ ਵਾਰਡ ਦਾ ਵਿਕਾਸ ਹੋਰ ਵੱਡੇ ਪੱਧਰ ਤੇ ਹੋ ਸਕੇ ਉਹਨਾਂ ਕਿਹਾ ਕਿ ਕਲੋਨੀ ਪੰਜਾਬੀ ਬਾਗ ਵਿੱਚ ਘਰ ਘਰ ਜਾ ਕੇ ਵਿਧਾਇਕ ਵੱਲੋਂ ਬੇਨਤੀ ਕੀਤੀ ਗਈ ਹੈ ਅਤੇ ਵੱਡਾ ਹੁੰਗਾਰਾ ਵਾਰਡ ਵਾਸੀਆਂ ਵੱਲੋਂ ਉਹਨਾਂ ਨੂੰ ਮਿਲਿਆ ਜਿਸ ਮੌਕੇ ਵਾਰਡ ਨੰਬਰ 14 ਦੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸੀਨੀਅਰ ਆਗੂ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ।