ਗਰਮੀ ਦਾ ਕਹਿਰ: ਗਰਮੀ ਤੇ ਹੁੰਮਸ ਬਣੀ ਜਾਨਲੇਵਾ, ਅਸਹਿ ਗਰਮੀ ਤੇ ਦਮ ਘੁੱਟਣ ਕਾਰਨ ਬਜ਼ੁਰਗ ਦੀ ਦਰਦਨਾਕ ਮੌਤ
ਭਿਆਨਕ ਗਰਮੀ ਦੇ ਕਾਰਨ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਬਾਗੜੀਆਂ ਵਿਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਬੰਦ ਕਮਰੇ ਵਿਚ ਅਤਿਅੰਤ ਗਰਮੀ ਅਤੇ ਦਮ ਘੁਟਣ ਕਾਰਨ ਇੱਕ 68 ਸਾਲਾ ਬਜ਼ੁਰਗ ਦੀ ਮੌਤ ਹੋ ਗਈ।
Publish Date: Thu, 28 May 2026 04:36 PM (IST)
Updated Date: Thu, 28 May 2026 04:41 PM (IST)
ਪੱਤਰ ਪ੍ਰੇਰਕ, ਸ੍ਰੀ ਫਤਿਹਗੜ੍ਹ ਸਾਹਿਬ। ਭਿਆਨਕ ਗਰਮੀ ਦੇ ਕਾਰਨ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਬਾਗੜੀਆਂ ਵਿਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਬੰਦ ਕਮਰੇ ਵਿਚ ਅਤਿਅੰਤ ਗਰਮੀ ਅਤੇ ਦਮ ਘੁਟਣ ਕਾਰਨ ਇੱਕ 68 ਸਾਲਾ ਬਜ਼ੁਰਗ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਅਮਰੀਕ ਸਿੰਘ ਵਜੋਂ ਹੋਈ ਹੈ, ਜੋ ਘਰ ਵਿਚ ਬਿਲਕੁਲ ਇਕੱਲੇ ਰਹਿੰਦੇ ਸਨ। ਜਾਣਕਾਰੀ ਅਨੁਸਾਰ ਬਜ਼ੁਰਗ ਅਮਰੀਕ ਸਿੰਘ ਦੇ ਘਰ ਦੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ।
4 ਦਿਨ ਤੱਕ ਦਰਵਾਜ਼ਾ ਨਾ ਖੁੱਲ੍ਹਣ ਤੋਂ ਬਾਅਦ ਪਿੰਡ ਵਾਸੀਆਂ ਨੂੰ ਸ਼ੱਕ ਹੋਣ ਲਗਾ। ਇਸ ਤੋਂ ਬਾਅਦ ਉਨ੍ਹਾਂ ਨੇ ਇਕੱਠੇ ਹੋ ਕੇ ਕਮਰੇ ਦਾ ਕੁੰਡਾ ਤੋੜਿਆ। ਅੰਦਰ ਜਾਣ ’ਤੇ ਉਨ੍ਹਾ ਬਜ਼ੁਰਗ ਅਮਰੀਕ ਸਿੰਘ ਦੀ ਲਾਸ਼ ਦੇਖੀ।
ਸੂਚਨਾ ਮਿਲਦਿਆਂ ਹੀ ਥਾਣਾ ਮੁਲੇਪੁਰ ਦੀ ਪੁਲਿਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਇਹ ਖਦਸ਼ਾ ਪ੍ਰਗਟ ਰਿਹਾ ਹੈ ਕਿ ਬਜ਼ੁਰਗ ਦੀ ਮੌਤ ਬਹੁਤ ਜ਼ਿਆਦਾ ਗਰਮੀ ਅਤੇ ਦਮ ਘੁੱਟਣ ਨਾਲ ਹੋਈ ਹੈ।