ਈਦ-ਉਲ-ਅਜ਼ਹਾ ਦਾ ਤਿਉਹਾਰ ਭਾਈਚਾਰਕ ਸਾਂਝ ਨੂੰ ਕਰਦਾ ਮਜ਼ਬੂਤ : ਰਾਜੂ ਖੰਨਾ
ਈਦ-ਉਲ-ਅਜ਼ਹਾ ਦਾ ਤਿਉਹਾਰ ਭਾਈਚਾਰਕ ਸਾਂਝ ਨੂੰ ਕਰਦਾ ਹੈ ਮਜ਼ਬੂਤ : ਰਾਜੂ ਖੰਨਾ
Publish Date: Thu, 28 May 2026 05:50 PM (IST)
Updated Date: Fri, 29 May 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਦੁਨੀਆ ਭਰ ’ਚ ਵੱਖ-ਵੱਖ ਧਰਮਾਂ ਵੱਲੋਂ ਕਈ ਤਿਉਹਾਰ ਮਨਾਏ ਜਾਂਦੇ ਹਨ ਪਰ ਇਸਲਾਮ ਧਰਮ ’ਚ ਮੁੱਖ ਤੌਰ ’ਤੇ ਈਦ-ਉਲ-ਫਿਤਰ ਅਤੇ ਈਦ-ਉਲ-ਅਜ਼ਹਾ (ਬਕਰੀਦ) ਮਨਾਏ ਜਾਂਦੇ ਹਨ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਈਦ-ਉਲ-ਅਜ਼ਹਾ ਦੇ ਪਵਿੱਤਰ ਤਿਉਹਾਰ ਮੌਕੇ ਪਿੰਡ ਪਹੇੜੀ, ਧਰਮਗੜ੍ਹ, ਨਰੈਣਗੜ੍ਹ, ਮੰਡੀ ਗੋਬਿੰਦਗੜ੍ਹ ਅਤੇ ਅਮਲੋਹ ਦੀਆਂ ਵੱਖ-ਵੱਖ ਮਸਜਿਦਾਂ ’ਚ ਮੁਸਲਿਮ ਭਾਈਚਾਰੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਮੌਕੇ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਇਹ ਤਿਉਹਾਰ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਾ ਹੈ। ਪੰਜਾਬ ਅਜਿਹਾ ਸੂਬਾ ਹੈ ਜਿੱਥੇ ਲੋਕ ਧਰਮਾਂ ਅਤੇ ਮਜ਼੍ਹਬਾਂ ਤੋਂ ਉੱਪਰ ਉੱਠ ਕੇ ਆਪਸੀ ਪਿਆਰ ਭਾਵਨਾ ਨਾਲ ਜੁੜ ਕੇ ਰਹਿੰਦੇ ਹਨ, ਜਿਸ ਦੀ ਮਿਸਾਲ ਕਿਤੇ ਨਹੀਂ ਮਿਲਦੀ। ਸੂਬੇ ਅੰਦਰ ਹਰ ਧਰਮ ਦਾ ਵਿਅਕਤੀ ਅਮਨ ਸ਼ਾਂਤੀ ਦਾ ਸੁਨੇਹਾ ਦਿੰਦਾ ਹੋਇਆ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹੈ। ਉਨ੍ਹਾਂ ਪਿੰਡ ਪਹੇੜੀ, ਧਰਮਗੜ੍ਹ, ਨਰੈਣਗੜ੍ਹ ਸਮੇਤ ਸਮੁੱਚੇ ਹਲਕੇ ਦੇ ਮੁਸਲਿਮ ਭਾਈਚਾਰੇ ਨੂੰ ਤਿਉਹਾਰ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਅਰਦਾਸ ਕੀਤੀ। ਇਸ ਮੌਕੇ ਪਿੰਡ ਪਹੇੜੀ, ਧਰਮਗੜ੍ਹ ਅਤੇ ਨਰੈਣਗੜ੍ਹ ਦੀਆਂ ਮੁਸਲਿਮ ਪ੍ਰਬੰਧਕ ਕਮੇਟੀਆਂ ਦੇ ਆਗੂਆਂ ਵੱਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਰਣਜੀਤ ਪਹੇੜੀ, ਨੀਟਾ ਪਹੇੜੀ, ਬੱਗਾ ਸਿੰਘ ਪਹੇੜੀ, ਜਾਵੇਦ ਖਾਂ, ਪੱਪੂ ਖਾਂ, ਨਮੇਜਾ ਖਾਂ, ਯੂਸਫ਼ ਖਾਨ, ਨਾਨਕ ਖਾਂ, ਮੁਸ਼ਤਾਖ਼ ਖ਼ਾਂ, ਅਮੀਰ ਖਾਂ, ਅਕਬਰ ਖ਼ਾਨ, ਜਰਨੈਲ ਸਿੰਘ, ਸ਼ਨੀ ਖਾਂ, ਸਲੀਮ ਖਾਂ, ਕੇਵਲ ਖਾਂ, ਪਵਿੱਤਰ ਸਿੰਘ, ਨਿਰਮਲ ਸਿੰਘ, ਵੈਦ ਮੌਸਿਮ, ਸੁਰਾਜਦੀਨ, ਵਜ਼ੀਰ ਖਾਂ, ਸਿਤਾਰ ਖਾਂ, ਦਿਲਬਰ ਖਾਂ, ਗੁਰਦੀਪ ਖਾਂ, ਅਕਬਰ ਖਾਂ, ਸਿਕੰਦਰ ਖਾਂ, ਸ਼ਮਸ਼ਾਦ ਅਲੀ, ਮੁਹੰਮਦ ਹਨੀਫ਼, ਸਦੀਕ ਮੁਹੰਮਦ, ਬਸ਼ੀਰ ਮੁਹੰਮਦ, ਦਿਲਦਾਰ ਮੁਹੰਮਦ, ਅਮਾਨਤ ਅਲੀ, ਮੱਲ ਬਹਾਦਰ ਖਾਨ, ਆਸਿਫ਼ ਅਲੀ, ਨਵਜੋਤ ਸਿੰਘ, ਗੁਰਜੋਤ ਸਿੰਘ ਧਾਰਨੀ, ਖੁਸ਼ਪ੍ਰੀਤ ਸਿੰਘ ਧਾਰਨੀ, ਸੁਖਚੈਨ ਸਿੰਘ, ਲਛਮਣ ਸਿੰਘ, ਅਮਰੀਕ ਸਿੰਘ ਕਾਹਲੋਂ, ਹਰਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ, ਹਰਨੇਕ ਸਿੰਘ ਧਾਰਨੀ, ਰਾਮਧੰਨ ਸਿੰਘ, ਕਾਕਾ ਸਿੰਘ, ਗੁਰਮੀਤ ਸਿੰਘ ਸਿੱਧੂ ਅਤੇ ਕੁਲਦੀਪ ਸਿੰਘ ਧਾਲੀਵਾਲ ਤੋਂ ਇਲਾਵਾ ਵੱਡੀ ਗਿਣਤੀ ’ਚ ਮੁਸਲਿਮ ਭਾਈਚਾਰੇ ਦੇ ਆਗੂ ਮੌਜੂਦ ਸਨ।