ਹਿੰਦੂਪੁਰ ਸਕੂਲ ਦੇ ਬੱਚਿਆਂ ਨੂੰ ਕਰਵਾਇਆ ਸਾਇੰਸ ਸਿਟੀ ਦਾ ਵਿੱਦਿਅਕ ਟੂਰ
ਹਿੰਦੂਪੁਰ ਸਕੂਲ ਦੇ ਬੱਚਿਆਂ ਨੂੰ ਕਰਵਾਇਆ ਸਾਇੰਸ ਸਿਟੀ ਦਾ ਵਿੱਦਿਅਕ ਟੂਰ
Publish Date: Fri, 15 May 2026 04:34 PM (IST)
Updated Date: Fri, 15 May 2026 04:36 PM (IST)
ਫ਼ੋਟੋ ਫ਼ਾਈਲ : 1 ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਦੌਰੇ ਮੌਕੇ ਸਰਕਾਰੀ ਮਿਡਲ ਸਕੂਲ ਹਿੰਦੂਪੁਰ ਦੇ ਬੱਚੇ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸਰਕਾਰੀ ਮਿਡਲ ਸਕੂਲ ਹਿੰਦੂਪੁਰ ਦੇ ਬੱਚਿਆਂ ਵਿਚ ਵਿਗਿਆਨਕ ਰੁਚੀ, ਤਰਕਸ਼ੀਲ ਸੋਚ ਤੇ ਨਵੀਆਂ ਖੋਜਾਂ ਪ੍ਰਤੀ ਜਿਗਿਆਸਾ ਪੈਦਾ ਕਰਨ ਦੇ ਮਕਸਦ ਨਾਲ ਸਕੂਲ ਵੱਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਵਿਸ਼ੇਸ਼ ਵਿੱਦਿਅਕ ਟੂਰ ਕਰਵਾਇਆ ਗਿਆ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰਵਾਏ ਗਏ ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਵਿਗਿਆਨ ਨਾਲ ਸਬੰਧਤ ਕਈ ਆਧੁਨਿਕ ਮਾਡਲਾਂ, ਪ੍ਰਦਰਸ਼ਨੀਆਂ ਅਤੇ ਤਜਰਬਿਆਂ ਨੂੰ ਨੇੜੇ ਤੋਂ ਦੇਖਿਆ ਅਤੇ ਸਮਝਿਆ। ਇਸ ਮੌਕੇ ਗਾਈਡ ਅਤੇ ਸਾਇੰਸ ਅਧਿਆਪਕ ਭੁਪਿੰਦਰ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਵਿਦਿਅਕ ਟੂਰ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਲਈ ਸਹਾਈ ਹੁੰਦੇ ਹਨ।