ਨਾਭਾ ਵਿਖੇ 11 ਘੰਟਿਆਂ ਤੋਂ ਕਿਰਸਾਨੂ ਸ਼ਾਰਦਾ ਦੇ ਘਰ ਈਡੀ ਦੀ ਰੇਡ, ਜਾਂਚ ਜਾਰੀ
ਨਾਭਾ ਵਿਖੇ 11 ਘੰਟਿਆਂ ਤੋਂ ਕਿਰਸਾਨੂ ਸ਼ਾਰਦਾ ਦੇ ਘਰ ਈਡੀ ਦੀ ਰੇਡ ਉਪਰੰਤ ਪੜਤਾਲ ਜਾਰੀ
Publish Date: Mon, 27 Apr 2026 07:26 PM (IST)
Updated Date: Mon, 27 Apr 2026 07:28 PM (IST)

ਫੋਟੋ 27ਪੀਟੀਐਲ: 22 ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਰਿਸ਼ਵਤ ਦੇ ਕੇਸ ਵਿਚ ਫੜੇ ਜਾਣ ਉਪਰੰਤ ਮੁਅਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ ਵਿਚ ਨਾਭਾ ਵਿਖੇ ਮੁਅਤਲ ਡੀਆਈਜੀ ਭੁੱਲਰ ਦੇ ਲੈਣ ਦੇਣ ਨੂੰ ਲੈ ਰੱਖੇ ਵਿਚੋਲੇ ਕਿਰਸਾਨੂ ਸ਼ਾਰਦਾ ਦੇ ਘਰ ਅੱਜ ਸਵੇਰੇ ਤਰਕਸਾਰ 6 ਵਜੇ ਦੇ ਕਰੀਬ ਈਡੀ ਦੀ ਰੇਡ ਪੈ ਗਈ। ਜ਼ਿਕਰਯੋਗ ਹੈ ਕਿ ਈਡੀ ਵੱਲੋਂ ਅੱਜ ਸੂਬੇ ਪੰਜਾਬ ਦੇ ਅੰਦਰ 11 ਵੱਖ-ਵੱਖ ਟਿਕਾਣਿਆਂ ਤੇ ਰੇਡ ਕੀਤੀ ਗਈ। ਜਿਸ ਵਿਚ ਜਲੰਧਰ ਪਟਿਆਲਾ ਲੁਧਿਆਣਾ ਚੰਡੀਗੜ੍ਹ ਤੇ ਹੋਰ ਥਾਵਾਂ ਤੇ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ। ਦੱਸਣ ਯੋਗ ਹੈ ਕਿ ਨਾਭਾ ਰਹਿਣ ਵਾਲਾ ਕਿਰਸ਼ਾਨੁ ਸ਼ਾਰਦਾ ਜੋ ਨਵਜੋਤ ਸਿੰਘ ਸਿੱਧੂ ਦਾ ਅਤਿ ਨਜ਼ਦੀਕੀ ਸੀ ਅਤੇ ਡੀਆਈਜੀ ਭੁੱਲਰ ਦਾ ਮੇਨ ਦਲਾਲ ਸੀ, ਉਸ ਵੱਲੋਂ ਹੀ ਮਿਲੀ ਜਾਣਕਾਰੀ ਮੁਤਾਬਿਕ ਜ਼ਿਆਦਾਤਰ ਲੈਣ ਦੇਣ ਕੀਤਾ ਜਾਂਦਾ ਸੀ। ਦੱਸਣਯੋਗ ਹੈ ਗੋਬਿੰਦਗੜ੍ਹ ਦੇ ਕਬਾੜੀਏ ਵਿਸ਼ਾਲ ਬੱਤਾ ਤੋ ਡੀਆਈਜੀ ਭੁੱਲਰ ਵੱਲੋਂ 5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਅਤੇ ਵਿਸ਼ਾਲ ਬਤਾ ਵੱਲੋਂ ਹਰਚਰ ਸਿੰਘ ਦੇ ਖ਼ਿਲਾਫ਼ 5 ਲੱਖ ਦੇ ਰਿਸ਼ਵਤ ਮਾਮਲੇ ਦੇ ਸਬੂਤ ਸੀਬੀਆਈ ਨੂੰ ਦੇ ਦਿੱਤੇ ਗਏ ਸੀ ਅਤੇ ਉਸ ਤੋਂ ਬਾਅਦ ਸੀਬੀਆਈ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਭੁੱਲਰ ਦੇ ਘਰੋਂ ਸੀਬੀਆਈ ਨੇ ਵੱਡੀ ਮਾਤਰਾ ਵਿਚ ਸੋਨਾ ਅਤੇ ਕੈਸ਼ ਬਰਾਮਦ ਕੀਤਾ ਸੀ, ਨਾਲ ਹੀ ਕਿਰਸ਼ਾਨੂ ਸ਼ਰਧਾ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ, ਅੱਜ ਨਾਭਾ ਵਿਖੇ ਕਿਰਸਾਨੂ ਦੇ ਘਰ ਸਵੇਰੇ ਛੇ ਦੇ ਕਰੀਬ ਈਡੀ ਨਾਲ ਸੰਬੰਧਿਤ ਅਧਿਕਾਰੀ ਪਹੁੰਚੇ ਸਨ ਅਤੇ ਉਨ੍ਹਾਂ ਵੱਲੋਂ ਲਗਾਤਾਰ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪੜਤਾਲ ਜਾਰੀ ਸੀ। ਈਡੀ ਦੇ ਅਧਿਕਾਰੀਆਂ ਵੱਲੋਂ ਕਿਰਸਾਨੂ ਦੇ ਸੋ ਗਜ ਦੇ ਕਰੀਬ ਜਗ੍ਹਾ ਵਿਚ ਬਣੇ ਘਰ ਵਿਚ ਹਾਜ਼ਰ ਉਸਦੀ ਧਰਮ ਸੁਪਤਨੀ ਅਤੇ ਪਿਤਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਈਡੀ ਵੱਲੋਂ ਲਗਾਤਾਰ ਹਰਚਰਨ ਸਿੰਘ ਭੁੱਲਰ ਦੇ 11 ਟਿਕਾਣਿਆਂ ਤੇ ਛਾਪੇਮਾਰੀ ਜਾਰੀ ਹੈ। ਦੱਸਣ ਯੋਗ ਹੈ ਕਿ ਕਿਰਸਾਨੂ ਸ਼ਾਰਦਾ ਦਾ ਬਹੁਤ ਗਿਣਤੀ ਵਿਚ ਆਈਏਐਸ ਤੇ ਆਈਪੀਐਸ ਉੱਚ ਅਫਸਰ ਅਧਿਕਾਰੀਆਂ ਨਾਲ ਸਬੰਧ ਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੱਡੇ ਕੰਮ ਵਿਚੋਲਾ ਬਣ ਕੇ ਕਿਰਸਾਨੂ ਵੱਲੋਂ ਕਰਵਾਏ ਜਾਂਦੇ ਸਨ।