ਅਕੈਡਮਿਕ ਸਕੂਲ ’ਚ ਮਨਾਇਆ ਧਰਤੀ ਦਿਵਸ
ਅਕੈਡਮਿਕ ਸਕੂਲ ’ਚ ਮਨਾਇਆ ਧਰਤੀ ਦਿਵਸ
Publish Date: Sat, 25 Apr 2026 03:58 PM (IST)
Updated Date: Sun, 26 Apr 2026 04:02 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਧਰਤੀ ਦਿਵਸ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਬੱਚਿਆਂ ਤੇ ਅਧਿਆਪਕਾਂ ਵੱਲੋਂ ਰੁੱਖ ਲਗਾ ਕੇ ਕੀਤੀ ਗਈ। ਸਕੂਲ ’ਚ ਧਰਤੀ ਦਿਵਸ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ’ਚ ਬੱਚਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਬੱਚਿਆਂ ਦੁਆਰਾ ਧਰਤੀ ਬਚਾਓ ਤੇ ਰੁੱਖ ਲਗਾੳ ਦੀਆਂ ਤਸਵੀਰਾਂ ਵੀ ਬਣਾਈਆਂ ਗਈਆਂ। ਅਧਿਆਪਕਾ ਵੱਲੋਂ ਬੱਚਿਆਂ ਨੂੰ ਧਰਤੀ ਦੀ ਅਹਿਮੀਅਤ ਦੱਸੀ ਗਈ ਤੇ ਧਰਤੀ ਨੂੰ ਪ੍ਰਦੂਸ਼ਿਤ ਨਾ ਕਰਨ ਤੇ ਕਿਸ ਤਰ੍ਹਾਂ ਪ੍ਰਦੂਸ਼ਣ ਤੋਂ ਰੋਕਿਆ ਜਾ ਸਕਦਾ ਹੈ ਇਸ ਵਾਰੇ ਵੀ ਜਾਗਰੂਕ ਕੀਤਾ। ਇਸ ਮੌਕੇ ਸਕੂਲ ਦਾ ਸਾਰਾ ਸਟਾਫ ਵਿਦੁਸੀ (ਡੀਪੀਈ), ਰਮਨਦੀਪ,ਨੇਵੀ, ਮਨਪ੍ਰੀਤ, ਲਵਦੀਪ,ਰੋਜੀ,ਹਰਮਨ, ਅਨੀਤਾ, ਅਮਨਦੀਪ, ਸੁਖਦੀਪ, ਮਨਪ੍ਰੀਤ , ਮੀਨਾ ,ਅਨੂ, ਸੀਮਾ ਸ਼ਾਮਲ ਸਨ।