ਨਸ਼ੇ ਨੇ 5 ਜਣਿਆਂ ਨੂੰ ਫਸਾਇਆ ਕਾਨੂੰਨ ਦੇ ਸ਼ਿਕੰਜੇ ’ਚ
ਨਸ਼ੇ ਨੇ 5 ਜਣਿਆਂ ਨੂੰ ਫਸਾਇਆ ਕਾਨੂੰਨ ਦੇ ਸ਼ਿਕੰਜੇ ’ਚ
Publish Date: Tue, 17 Mar 2026 05:03 PM (IST)
Updated Date: Tue, 17 Mar 2026 05:07 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਵੱਖ-ਵੱਖ ਥਾਵਾਂ ਤੇ ਨਸ਼ਾ ਕਰ ਕੇ ਘੁੰਮਦੇ ਨੌਜਵਾਨ ਕਾਨੂੰਨ ਦੇ ਸ਼ਿਕੰਜੇ ਵਿਚ ਫਸ ਗਏ। ਉਪਰੋਕਤ ਕਾਰਵਾਈ ਜ਼ਿਲ੍ਹਾ ਪੁਲਿਸ ਵੱਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਮੂਲੇਪੁਰ ਪੁਲਿਸ ਨੇ ਗਗਨਦੀਪ ਉਰਫ਼ ਸੇਵਕ, ਫਤਹਿਗੜ੍ਹ ਸਾਹਿਬ ਪੁਲਿਸ ਨੇ ਸੁਖਵੀਰ ਸਿੰਘ, ਬਸੀ ਪਠਾਣਾਂ ਪੁਲਿਸ ਨੇ ਲਾਡੀ ਕੁਮਾਰ, ਖੇੜੀ ਨੌਧ ਸਿੰਘ ਪੁਲਿਸ ਨੇ ਗੁਰਿੰਦਰਜੀਤ ਸਿੰਘ ਅਤੇ ਖਮਾਣੋਂ ਪੁਲਿਸ ਨੇ ਰਾਜ ਕੁਮਾਰ ਨੂੰ ਕਾਬੂ ਕਰਕੇ ਉਨ੍ਹਾਂ ਦਾ ਡੋਪ ਟੈਸਟ ਕਰਵਾਇਆ ਜੋ ਪਾਜ਼ੇਟਿਵ ਆਇਆ ਹੈ। ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਹੈ।