ਪ੍ਰਧਾਨ ਰਘਬੀਰ ਸਿੰਘ ਵੱਲੋਂ ਨੀਲਪੁਰ ’ਚ ਸੰਗਤ ਦੇ ਕੱਢੇ ਡਰਾਅ
ਵਿਰਾਸਤ ਸੇਵਾ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਰਘਬੀਰ ਸਿੰਘ ਗੋਪਾਲਪੁਰ ਵੱਲੋਂ ਪਿੰਡ ਨੀਲਪੁਰ ਵਿਚ ਸੰਗਤਾਂ ਦੇ ਕੱਢੇ ਡਰਾਅ
Publish Date: Sun, 22 Mar 2026 06:23 PM (IST)
Updated Date: Sun, 22 Mar 2026 06:25 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਦੇ ਸਬੰਧ ਵਿਚ ਹਲਕਾ ਰਾਜਪੁਰਾ ਦੇ ਸਤਨਾਮ ਨਗਰ (ਨੀਲਪੁਰ) ਵਿਖੇ ਰਘਵੀਰ ਸਿੰਘ ਗੋਪਾਲਪੁਰ ਜ਼ਿਲ੍ਹਾ ਪ੍ਰਧਾਨ ਵਿਰਾਸਤ ਸੇਵਾ ਸੰਗਠਨ ਪਟਿਆਲਾ ਵੱਲੋਂ ਸੰਗਤਾਂ ਦੇ ਡਰਾਅ ਕੱਢੇ ਗਏ। ਇਸ ਮੌਕੇ ਰਘਵੀਰ ਸਿੰਘ ਗੋਪਾਲਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਸੰਗਤਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਬੱਸਾਂ ਦੇ ਰਾਹੀ ਭੇਜਿਆ ਜਾ ਰਿਹਾ ਹੈ। ਸੰਗਤਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਯਾਤਰਾ ਕੋਆਰਡੀਨੇਟਰ ਤਰੁਣ ਸ਼ਰਮਾ, ਕੀਰਤ ਸਿੰਘ ਸੇਹਰਾ ਮੈਂਬਰ ਵਪਾਰ ਕਮਿਸ਼ਨ, ਰਣਧੀਰ ਸਿੰਘ ਸਾਬਕਾ ਸਰਪੰਚ ਅਤੇ ਹੋਰ ਵੀ ਪਤਵੰਤੇ ਆਗੂ ਸਾਹਿਬਾਨ ਮੌਜੂਦ ਸਨ।