ਬਾਬਾ ਰੋਡੂ ਯਾਦਗਾਰੀ ਮੇਲੇ ਵਿੱਚ ਡਾ. ਮਨੋਹਰ ਸਿੰਘ ਸਮਰਥਕਾਂ ਸਮੇਤ ਹੋਏ ਨਤਮਸਤਕ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੱਸੀ ਪਠਾਣਾਂ : ਨੰਦਪੁਰ ਕਲੌੜ ਦੇ ਪ੍ਰਸਿੱਧ ਬਾਬਾ ਰੋਡੂ ਯਾਦਗਾਰੀ ਮੇਲੇ ਵਿਚ ਸੀਨੀਅਰ ਕਾਂਗਰਸੀ ਆਗੂ ਡਾ. ਮਨੋਹਰ ਸਿੰਘ ਵੱਡੀ ਗਿਣਤੀ ਵਿਚ ਆਪਣੇ ਸਾਥੀਆਂ ਸਮੇਤ ਪਹੁੰਚੇ ਤੇ ਬਾਬਾ ਰੋਡੂ ਡੇਰੇ ਵਿਚ ਨਤਮਸਤਕ ਹੋਏ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜ ਦਿਨਾਂ ਮੇਲਾ ਚੱਲ ਰਿਹਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਦੂਰੋਂ ਦੁਰਾਡਿਓਂ ਸੰਗਤਾਂ ਪਹੁੰਚ ਕੇ ਡੇਰੇ ਵਿਚ ਨਤਮਸਤਕ ਹੋ ਰਹੀਆਂ ਹਨ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਨੰਦਪੁਰ ਕਲੌੜ ਹਸਪਤਾਲ ਵਿਚ ਕੋਰੋਨਾ ਕਾਲ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਡਾ. ਮਨੋਹਰ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਤੋਂ ਪਹਿਲਾਂ ਪਿੰਡ ਪੰਚਾਇਤ ਮੈਂਬਰਾਂ, ਸਰਪੰਚ ਜਗਰੂਪ ਸਿੰਘ, ਕਲੱਬ ਪ੍ਰਧਾਨ ਸਰਬਜੀਤ ਸਿੰਘ ਸੱਬੀ, ਕਲੱਬ ਮੈਂਬਰਾਂ, ਬਿੱਬੀ ਦਵਿੰਦਰ ਕੌਰ ਤੇ ਪਿੰਡ ਵਾਸੀਆਂ ਨੇ ਡਾ. ਮਨੋਹਰ ਸਿੰਘ ਦਾ ਸਵਾਗਤ ਕੀਤਾ। ਡਾ. ਮਨੋਹਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਆਏ ਪਤਵੰਤੇ ਸੱਜਣਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਕਲੱਬ ਮੀਤ ਪ੍ਰਧਾਨ ਸੁਖਦੀਪ ਸਿੰਘ, ਮੈਂਬਰਾਨ ਦਵਿੰਦਰ ਸਿੰਘ, ਅਵਤਾਰ ਸਿੰਘ ਪੰਚ, ਬਾਦਲ ਸਿੰਘ, ਗਗਨਦੀਪ ਸਿੰਘ, ਦਲਵਿੰਦਰ ਸਿੰਘ, ਦਰਸ਼ਨ ਸਿੰਘ, ਜੋਧ ਸਿੰਘ, ਰਣਜੀਤ ਸਿੰਘ ਕਾਕਾ, ਕਮਲਜੀਤ ਸਿੰਘ,ਦਲਵਿੰਦਰ ਸਿੰਘ, ਯਾਦਵਿੰਦਰ ਗਾਂਧੀ ਅਤੇ ਬਲਜੀਤ ਸਿੰਘ ਹਾਜ਼ਰ ਸਨ। ਸਨਮਾਨਿਤ ਸ਼ਖ਼ਸ਼ੀਅਤਾਂ ਵਿਚ ਸਰਪੰਚ ਪ੍ਰਦੀਪ ਸਿੰਘ ਨੰਦਪੁਰ, ਐਸਸੀ ਵਿੰਗ ਕਾਰਡੀਨੇਟਰ ਮਨਜੀਤ ਸਿੰਘ, ਕਾਂਗਰਸ ਸਾਬਕਾ ਸੂਬਾ ਸਕੱਤਰ ਓਮ ਪ੍ਰਕਾਸ਼ ਤਾਂਗੜੀ, ਸਾਬਕਾ ਸਰਪੰਚ ਯੂਨੀਅਨ ਸਰਪ੍ਰਸਤ ਗੁਰਦੀਪ ਸਿੰਘ ਰਾਏਪੁਰ, ਕੌਂਸਲਰ ਕਰਮਜੀਤ ਸਿੰਘ ਢੀਂਡਸਾ, ਯੂਥ ਆਗੂ ਇੰਦਰ ਸੁਹਾਵੀ ਤੇ ਈਸਰ ਮੈਡਾਂ, ਮਨਦੀਪ ਮਾਜਰੀ, ਬਿੱਲਾ ਹਰਗਨਾ, ਮਲਕੀਤ ਸਿੰਘ ਘੁਮੰਡਗੜ੍ਹ, ਨਛੱਤਰ ਸਿੰਘ ਲਾਮਪੁਰ, ਜਸਵੀਰ ਸਿੰਘ ਕੱਜਲਮਾਜਰਾ, ਕੁਲਵੀਰ ਸਿੰਘ ਬਾੜਾ, ਦਰਸ਼ਨ ਸਿੰਘ ਮਾਵੀ, ਜ਼ਿਲ੍ਹਾ ਮੀਤ ਪ੍ਰਧਾਨ ਕਿਸ਼ੋਰੀ ਲਾਲ, ਸਾਬਕਾ ਸਰਪੰਚ ਸੁਖਪ੍ਰੀਤ ਸਿੰਘ, ਸਾਬਕਾ ਮਾਰਕੀਟ ਕਮੇਟੀ ਮੀਤ ਚੇਅਰਮੈਨ ਰਾਜੂ ਵਧਵਾ, ਜਗਤਾਰ ਸਿੰਘ ਮੈਡਾਂ, ਸੁਖਵਿੰਦਰ ਸਿੰਘ, ਹਰਜੀਤ ਸਿੰਘ,ਦਰਸ਼ਨ ਨੰਦਪੁਰ, ਸਰਪੰਚ ਰੋਡਾ ਭਟੇੜੀ, ਲੱਕੀ ਬੱਸੀ, ਪ੍ਰਭਦਿਆਲ ਸਿੰਘ, ਸੁਰਿੰਦਰ ਸ਼ਰਮਾ, ਬਲਜਿੰਦਰ ਸਿੰਘ ਸਜਾਦਪੁਰ,ਹਰਚੰਦ ਸਿੰਘ ਪੰਚ, ਹੈਪੀ ਕਲੌੜ, ਕਮਲਜੀਤ ਸਿੰਘ ਹੰਸ, ਸੁਖਵਿੰਦਰ ਸਿੰਘ ਠੇਕੇਦਾਰ, ਕਰਮਜੀਤ ਸਿੰਘ ਢਿੱਲੋਂ, ਲਾਲੀ ਹੰਸ, ਅਮਰਦੀਪ ਸਿੰਘ ਮਾਨ, ਸੋਨਾ, ਪਰਮਿੰਦਰ ਕਸੁੰਬੜੀ ਅਤੇ ਬਲਵਿੰਦਰ ਰੈਲੋਂ ਸ਼ਾਮਿਲ ਸਨ।