ਡਾ. ਚੀਮਾ ਨੇ ਕਾਲਜ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ
ਡਾ. ਚੀਮਾ ਨੇ ਕਾਲਜ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ
Publish Date: Sat, 02 May 2026 04:28 PM (IST)
Updated Date: Sat, 02 May 2026 04:29 PM (IST)

ਭੁਪਿੰਦਰਜੀਤ ਮੌਲਵੀਵਾਲਾ,• ਪੰਜਾਬੀ ਜਾਗਰਣ• ਪਾਤੜਾਂ : ਸਰਕਾਰੀ ਕਿਰਤੀ ਕਾਲਜ ਨਿਆਲ ਪਾਤੜਾਂ ਵਿਖੇ ਪ੍ਰੋ. ਡਾ. ਗਗਨਦੀਪ ਚੀਮਾ ਨੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਬਤੌਰ ਪ੍ਰਿੰਸੀਪਲ ਤਾਇਨਾਤ ਸਨ। ਪ੍ਰਿੰਸੀਪਲ ਦਾ ਅਹੁਦਾ ਸੰਭਾਲੇ ਜਾਣ ਮੌਕੇ ਸਰਕਾਰੀ ਕਾਲਜ ਦਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਹਾਜ਼ਰ ਸੀ। ਇਸ ਦੌਰਾਨ ਕਾਲਜ ਦੇ ਸਮੂਹ ਸਟਾਫ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਆਖਦਿਆਂ ਸਟਾਫ ਨਾਲ ਜਾਣ ਪਛਾਣ ਕਰਵਾਈ। ਦੱਸਣਯੋਗ ਹੈ ਕਿ ਪ੍ਰਿੰਸੀਪਲ ਡਾ ਗਗਨਦੀਪ ਚੀਮਾ ਨੇ 1994 ਦੇ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਐੱਮਏ ਇਤਿਹਾਸ ਦੀ ਪ੍ਰੀਖਿਆ ਚਾਰ ਗੋਲ਼ਡ ਮੈਡਲਾਂ ਨਾਲ ਪਾਸ ਕੀਤੀ 1996 ਵਿੱਚ ਪੀਪੀਐੱਸਸੀ ਦੇ ਦੁਆਰਾ ਉਨ੍ਹਾਂ ਦੀ ਨਿਯੁਕਤੀ ਹੋਈ ਤੇ ਉਨ੍ਹਾਂ ਨੇ ਬਤੌਰ ਪ੍ਰੋਫੈਸਰ ਇਤਿਹਾਸ ਵਿਸ਼ੇ ਵਿੱਚ ਸਰਕਾਰੀ ਕਾਲਜ ਟਾਂਡਾ ਦੇ ਵਿੱਚ ਜੁਆਇਨ ਕੀਤਾ। ਉਨ੍ਹਾਂ ਨੇ 2000 ਤੋਂ 2005 ਤੱਕ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਵਿੱਚ ਬਤੌਰ ਪ੍ਰੋਫੈਸਰ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਉਸ ਤੋਂ ਬਾਅਦ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿੱਚ ਬਤੌਰ ਐਸੋਸੀਏਟ ਪ੍ਰੋਫੈਸਰ ਤੈਨਾਤ ਸਨ। ਪ੍ਰਿੰਸੀਪਲ ਡਾ ਗਗਨਦੀਪ ਚੀਮਾਂ ਦੀਆਂ ਹੁਣ ਤੱਕ ਦੋ ਕਿਤਾਬਾਂ ਛਪ ਚੁੱਕੀਆਂ ਹਨ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੇ 30 ਤੋਂ ਜ਼ਿਆਦਾ ਰਿਸਰਚ ਪੇਪਰ , 35 ਨੈਸ਼ਨਲ ਅਤੇ ਇੰਟਰਨੈਸ਼ਨਲ ਸੈਮੀਨਾਰਾਂ ਵਿੱਚ ਪ੍ਰੈਜੇਟੇਸ਼ਨਸ ਹਨ। ਇਸ ਮੌਕੇ ਕਾਲਜ ਪ੍ਰਿੰਸੀਪਲ ਗਗਨਦੀਪ ਚੀਮਾ ਨੇ ਕਿਹਾ ਕਿ ਉਹ ਪੂਰੀ ਤਰਾਂ ਨਾਲ ਸਮਰਪਿਤ ਹੋ ਕੇ ਕਾਲਜ ਨੂੰ ਆਪਣੀਆਂ ਸੇਵਾਵਾਂ ਦੇਣਗੇ ਅਤੇ ਕਾਲਜ ਦੀ ਬਿਹਤਰੀ ਲਈ ਕੰਮ ਕਰਨਗੇ।