ਡਾ. ਬੀਆਰ ਅੰਬੇਦਕਰ ਦੀ 135ਵੀਂ ਜਯੰਤੀ ਭਾਰਤੀ ਜਨਤਾ ਪਾਰਟੀ ਵੱਲੋਂ ਮਨਾਈ ਗਈ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵੱਲੋਂ ਡਾ. ਬੀ ਆਰ ਅੰਬੇਡਕਰ ਦੀ 135ਵੀਂ ਜੈਅੰਤੀ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ’ਚ ਵੱਖ-ਵੱਖ ਬੁਲਾਰਿਆਂ ਨੇ ਡਾ. ਅੰਬੇਡਕਰ ਵੱਲੋਂ ਕੀਤੀਆਂ ਬੇਮਿਸਾਲ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਪ੍ਰਦੇਸ਼ ਵੱਲੋਂ ਅਮਨ ਕੁਮਾਰ ਪੰਜਾਬ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਪਾਰਟੀ ਦੇ ਸੀਨੀਅਰ ਆਗੂ ਤਰਲੋਚਨ ਸਿੰਘ ਲਾਲੀ ਨੇ ਕਿਹਾ ਕਿ ਸਮਾਜ ’ਚ ਬਰਾਬਰੀ ਦਾ ਅਹਿਸਾਸ ਡਾ. ਭੀਮ ਰਾਓ ਅੰਬੇਡਕਰ ਦੀ ਦੇਣ ਹੈ। ਗੇਜਾ ਰਾਮ ਵਾਲਮੀਕਿ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਡਾ. ਅੰਬੇਡਕਰ ਦੇ ਨਾਂ ਤੇ ਪੰਜ ਤੀਰਥ ਸਥਾਨ ਬਣਾਏ ਗਏ ਹਨ। ਉਨ੍ਹਾਂ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਅਤੇ ਧੰਨਵਾਦ ਕੀਤਾ। ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਡਾ. ਅੰਬੇਡਕਰ ਨੇ ਸੰਵਿਧਾਨ ਬਣਾਉਣ ਵੇਲੇ ਸਮਾਜ ਦੇ ਹਰ ਵਰਗ ਅਤੇ ਖਾਸ ਤੌਰ ਤੇ ਮਹਿਲਾਵਾਂ ਲਈ ਵਿਸ਼ੇਸ਼ ਧਿਆਨ ਦਿੱਤਾ। ਇਸ ਮੌਕੇ ਗੇਜਾ ਰਾਮ ਵਾਲਮੀਕ, ਸਰਬਜੀਤ ਸਿੰਘ ਮੱਖਣ, ਹਰੀਸ਼ ਅਗਰਵਾਲ, ਧਰਮਿੰਦਰ ਕੁਮਾਰ ਬਾਂਡਾ, ਗੁਰਬਖਸ਼ ਸਿੰਘ ਬਖਸ਼ੀ, ਤਰਲੋਚਨ ਸਿੰਘ ਲਾਲੀ, ਐਡਵੋਕੇਟ ਰਾਜਵੀਰ ਸਿੰਘ ਗਰੇਵਾਲ, ਕੁਲਦੀਪ ਸਿੰਘ ਸਹੋਤਾ, ਕੁਲਦੀਪ ਸਿੰਘ ਸਿੱਧੂਪੁਰ, ਵਿੱਕੀ ਰਾਏ, ਬਲਜਿੰਦਰ ਸਿੰਘ ਪੰਡਰਾਲੀ, ਸਰਕਲ ਪ੍ਰਧਾਨ ਜਸਪਾਲ ਸਿੰਘ, ਸਰਕਲ ਪ੍ਰਧਾਨ ਦਵਿੰਦਰ ਕੁਮਾਰ ਭੱਟ, ਸਰਕਲ ਪ੍ਰਧਾਨ ਵਰਿੰਦਰ ਸਿੰਘ, ਸਰਕਲ ਪ੍ਰਧਾਨ ਜਸਵਿੰਦਰ ਸਿੰਘ ਬਰਾਸ, ਸਰਕਲ ਪ੍ਰਧਾਨ ਮੋਹਨ ਸਿੰਘ ਨੰਬਰਦਾਰ ਚੁੰਨੀ, ਪਰਮਜੀਤ ਸਿੰਘ ਵਜੀਰਾਬਾਦ, ਪ੍ਰੀਤ ਇੰਦਰ ਸਿੰਘ, ਐਡਵੋਕੇਟ ਸੁਰਿੰਦਰ ਸਿੰਘ, ਬਲਵੀਰ ਸਿੰਘ ਧਾਰਨੀ, ਤਰਸੇਮ ਵਰਮਾ ਨਲੀਨਾ, ਵਿਨੇ ਗੁਪਤਾ, ਰਕੇਸ਼ ਗੁਪਤਾ, ਬਲਵੀਰ ਸਿੰਘ ਬੈਲੀ, ਪ੍ਰੀਤਮ ਸਿੰਘ ਤਰਖਾਣ ਮਾਜਰਾ, ਪਰਮਿੰਦਰ ਸਿੰਘ ਦਿਓਲ, ਸੰਦੀਪ ਗਾਬਾ, ਰਾਜਨ ਸੂਦ, ਅਛਰ ਸਿੰਘ, ਗੁਰਮੁਖ ਸਿੰਘ, ਗੁਰਵਿੰਦਰ ਸਿੰਘ ਸੋਹੀ, ਰਜਿੰਦਰ ਕੁਮਾਰ ਗੋਗੀ ਸਹੋਤਾ, ਧਰਮਪਾਲ ਸਹੋਤਾ, ਹਰਪਾਲ ਸਿੰਘ ਬੇਦੀ, ਕਰਨਬੀਰ ਸਿੰਘ ਚਨਾਰਥਲ ਐਡਵੋਕੇਟ, ਗੁਰਦਿਆਲ ਸਿੰਘ ਨੰਬਰਦਾਰ ਬੁਚੜੇ, ਮਾਸਟਰ ਰਾਮ ਸਿੰਘ ਸਾਨੀਪੁਰ, ਜਗਜੀਤ ਸਿੰਘ ਜੁੱਗੀ, ਗੁਰਪਾਲ ਸਿੰਘ ਹੈਪੀ, ਗੁਰਮੁਖ ਸਿੰਘ ਜੱਲਾ, ਜਗੀਰ ਸਿੰਘ ਰੁੜਕੀ, ਸਿਕੰਦਰ ਸਿੰਘ ਤਲਵਾੜਾ, ਰਣਧੀਰ ਸਿੰਘ ਬਲਾੜੀ, ਨਰਿੰਦਰ ਸਿੰਘ ਬਲਾੜੀ, ਸੰਦੀਪ ਸਿੰਘ ਬਧੌਛੀ, ਸੁਖਦੇਵ ਸਿੰਘ ਰਿਊਨਾ, ਅਮਰੀਕ ਸਿੰਘ, ਰਜਿੰਦਰ ਸਿੰਘ ਸੋਢੀ, ਜਸਪਾਲ ਸਿੰਘ, ਲਾਲ ਸਿੰਘ ਬਡਾਲੀ, ਗੁਰਵਿੰਦਰ ਸਿੰਘ ਬਡਾਲੀ, ਬਹਾਦਰ ਸਿੰਘ ਹਰਨਾ, ਪਰਮਜੀਤ ਕੌਰ, ਬਲਵਿੰਦਰ ਕੌਰ ਭੈਰੋਂ ਪੁਰ, ਅਵਿਨਾਸ਼ ਕੌਰ ਅਤੇ ਨੀਤੂ ਸ਼ਰਮਾ ਬਸੀ ਪਠਾਣਾਂ ਮੌਜੂਦ ਸਨ।