ਸੱਤ ਦਿਨਾਂ ਸ਼੍ਰੀਮਦ ਭਾਗਵਤ ਕਥਾ 1 ਤੋਂ ਸ਼ੁਰੂ
ਸੱਤ ਦਿਨਾਂ ਸ਼੍ਰੀਮਦ ਭਾਗਵਤ ਕਥਾ ਦਾ ਆਯੋਜਨ 1 ਅਪ੍ਰੈਲ ਤੋਂ
Publish Date: Sat, 28 Mar 2026 04:09 PM (IST)
Updated Date: Sat, 28 Mar 2026 04:11 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਵੈ-ਜਾਗਰਣ ਤੋਂ ਵਿਸ਼ਵ ਸ਼ਾਂਤੀ ਤੱਕ ਦੇ ਇਲਾਹੀ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਪਟਿਆਲਾ ਵੱਲੋਂ 1 ਅਪ੍ਰੈਲ ਤੋਂ 7 ਅਪ੍ਰੈਲ ਤੱਕ ਸ਼ਾਮ 7 ਵਜੇ ਤੋਂ 10 ਵਜੇ ਤੱਕ ਵੀਰ ਹਕੀਕਤ ਰਾਏ ਮੈਦਾਨ ਵਿਖੇ ਸੱਤ ਦਿਨਾਂ ਸ਼੍ਰੀਮਦ ਭਾਗਵਤ ਕਥਾ ਕਰਵਾਈ ਜਾ ਰਹੀ ਹੈ। ਇਸ ਮੌਕੇ ਮੰਗਲ ਕਲਸ਼ ਯਾਤਰਾ ਦਾ ਪੋਸਟਰ ਵੀ ਲਾਂਚ ਕੀਤਾ ਗਿਆ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਸਵਾਮੀ ਉਮੇਸ਼ਾਨੰਦ, ਕਮਲ ਅਗਰਵਾਲ (ਕਾਲਾਨਿਧੀ ਜਿਊਲਰਜ਼), ਸੌਰਭ ਜੈਨ ਵਰਧਮਾਨ ਹਸਪਤਾਲ ਹਾਜ਼ਰ ਸਨ। ਦਿਵਯ ਗੁਰੂ ਸ਼੍ਰੀ ਆਸ਼ੂਤੋਸ਼ ਮਹਾਰਾਜ ਦੇ ਸ਼ਿਸ਼ ਸਵਾਮੀ ਉਮੇਸ਼ਾਨੰਦ ਨੇ ਦੱਸਿਆ ਕਿ 30 ਮਾਰਚ ਨੂੰ ਦੁਪਹਿਰ 3 ਵਜੇ ਤੋਂ ਮੰਗਲ ਕਲਸ਼ ਯਾਤਰਾ ਕੱਢੀ ਜਾਵੇਗੀ। ਇਹ ਕਲਸ਼ ਯਾਤਰਾ ਵੀਰ ਹਕੀਕਤ ਗਰਾਊਂਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਹੁੰਦੀ ਹੋਈ ਵਾਪਸ ਕਥਾ ਸਥਾਨ ’ਤੇ ਪਹੁੰਚੇਗੀ, ਜਿੱਥੇ ਕਲਸ਼ ਸਥਾਪਿਤ ਕੀਤੇ ਜਾਣਗੇ। ਸਵਾਮੀ ਨੇ ਦੱਸਿਆ ਕਿ ਇਸ ਕਥਾ ਲਈ ਸ਼ਹਿਰ ਵਿੱਚ ਸੱਦੇ ਦਿੱਤੇ ਜਾ ਰਹੇ ਹਨ। ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸ਼੍ਰੀਮਦ ਭਾਗਵਤ ਕਥਾ ਲਈ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਮੌਕੇ ਦਾ ਲਾਭ ਉਠਾਉਣ ਅਤੇ ਪਰਿਵਾਰ ਸਮੇਤ ਕਲਸ਼ ਯਾਤਰਾ ਵਿੱਚ ਸ਼ਾਮਲ ਹੋਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਕਿਸਮਤ ਨਾਲ ਮਿਲਦੇ ਹਨ। ਜਿੱਥੇ ਇੱਕ ਪਾਸੇ ਸੰਸਾਰ ਪਦਾਰਥਵਾਦ ਦੇ ਮਗਰ ਦੌੜ ਰਿਹਾ ਹੈ, ਉੱਥੇ ਦੂਜੇ ਪਾਸੇ ਸੰਸਥਾਨ ਅਧਿਆਤਮਿਕਤਾ ਦੇ ਪ੍ਰਚਾਰ ਲਈ ਲਗਾਤਾਰ ਯਤਨਸ਼ੀਲ ਹੈ। ਅਜੋਕਾ ਸਮਾਜ ਵੀ ਇਸ ਤੱਥ ਨੂੰ ਸਮਝਣ ਲੱਗ ਪਿਆ ਹੈ ਕਿ ਅਧਿਆਤਮਿਕਤਾ ਸਿਰਫ਼ ਬੁੱਢੇ ਜਾਂ ਇਕੱਲੇ ਲੋਕਾਂ ਦਾ ਕੰਮ ਨਹੀਂ ਹੈ, ਜੋ ਉਹ ਆਪਣੇ ਵਿਹਲੇ ਸਮੇਂ ਵਿੱਚ ਕਰਦੇ ਹਨ, ਸਗੋਂ ਇਹ ਇੱਕ ਸ਼ਾਂਤ ਅਤੇ ਖੁਸ਼ਹਾਲ ਜੀਵਨ ਜਿਊਣ ਦੀ ਕਲਾ ਹੈ। ਜੋ ਸ਼ਾਂਤੀ ਅਸੀਂ ਬਾਹਰਲੇ ਸੰਸਾਰ ਵਿੱਚ ਭਾਲਦੇ ਹਾਂ, ਉਹ ਸਾਡੇ ਅੰਦਰ ਅਧਿਆਤਮਿਕ ਪੱਧਰ ’ਤੇ ਮੌਜੂਦ ਹੈ। ਲੋੜ ਹੈ ਸਮੇਂ ਦੇ ਪੂਰਨ ਸਤਿਗੁਰੂ ਦੀ ਜੋ ਇਸ ਨੂੰ ਅਧਿਆਤਮਿਕ ਸੰਸਾਰ ਨਾਲ ਜੋੜ ਸਕੇ। ਉਨ੍ਹਾਂ ਨੇ ਸਾਰਿਆਂ ਨੂੰ ਆਪਣੀ ਰੁਝੇਵਿਆਂ ਭਰੀ ਜੀਵਨਸ਼ੈਲੀ ਵਿੱਚੋਂ ਸਮਾਂ ਕੱਢਣ ਅਤੇ ਅਧਿਆਤਮਿਕ ਜਾਗ੍ਰਿਤੀ ਰਾਹੀਂ ਸ਼ਾਂਤਮਈ ਜੀਵਨ ਜਿਊਣ ਦਾ ਤਰੀਕਾ ਸਿੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸਾਰਿਆਂ ਨੂੰ ਆਪਣੇ ਪਰਿਵਾਰ ਸਮੇਤ ਵਿਸ਼ਾਲ ਕਲਸ਼ ਯਾਤਰਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।