ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ
ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ
Publish Date: Thu, 07 May 2026 05:33 PM (IST)
Updated Date: Fri, 08 May 2026 04:09 AM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਮੈਡੀਕਲ ਐਸੋਸੀਏਸ਼ਨ ਪੰਜਾਬ (ਰਜਿ. ਨੰ. 3237) ਦੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਭਾਂਬਰੀ ਦੀ ਰਹਿਨੁਮਾਈ ਹੇਠ ਹੋਈ। ਇਸ ਮੀਟਿੰਗ ਦੌਰਾਨ ਸੁਖਦੇਵ ਸਿੰਘ ਭਾਂਬਰੀ ਨੇ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ ਦੇ ਡਾ. ਰਮੇਸ਼ ਕੁਮਾਰ ਬਾਲੀ ਦੀ ਹੈਲਥ ਡਾਇਰੈਕਟਰ ਨਾਲ ਹੋਈ ਮੀਟਿੰਗ ਦੇ ਵੇਰਵੇ ਸਾਂਝੇ ਕੀਤੇ। ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲੈਂਦਿਆਂ ਸਮੂਹ ਬਲਾਕ ਮੈਂਬਰਾਂ ਨੂੰ ਆਪਣਾ ਮਹੀਨਾਵਾਰ ਫੰਡ ਸਬੰਧਤ ਬਲਾਕ ਪ੍ਰਧਾਨਾਂ ਕੋਲ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਗਈ। ਮੀਟਿੰਗ ਦੌਰਾਨ ਹਾਜ਼ਰ ਡਾਕਟਰਾਂ ਨੇ ਚੱਲ ਰਹੀਆਂ ਭਿਆਨਕ ਬਿਮਾਰੀਆਂ ਅਤੇ ਖਾਸ ਕਰ ਕੇ ਨਸ਼ਿਆਂ ਦੇ ਵਧ ਰਹੇ ਪ੍ਰਭਾਵ ’ਤੇ ਚਿੰਤਾ ਪ੍ਰਗਟਾਈ। ਮੈਂਬਰਾਂ ਨੂੰ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਮਾਜ ਨੂੰ ਇਸ ਲਾਹਣਤ ਤੋਂ ਦੂਰ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਡਾ. ਬਹਾਦਰ ਸਿੰਘ ਗੋਬਿੰਦਗੜ੍ਹ, ਡਾ. ਮੱਘਰ ਸਿੰਘ ਕਪੂਰਗੜ੍ਹ, ਡਾ. ਜਸਮੇਲ ਸਿੰਘ ਸਲਾਣਾ, ਡਾ. ਸੁਰਜੀਤ ਸਿੰਘ ਖਮਾਣੋਂ, ਡਾ. ਹਰਜਿੰਦਰ ਸਿੰਘ ਚਨਾਰਥਲ ਖੁਰਦ, ਸੁਰਜੀਤ ਸਿੰਘ ਚਨਾਰਥਲ ਖੁਰਦ, ਡਾ. ਗੁਰਚਰਨ ਸਿੰਘ ਰੁੜਕੀ, ਡਾ. ਦਵਿੰਦਰ ਸਿੰਘ ਸੌਡਾ, ਡਾ. ਰਜਿੰਦਰ ਸਿੰਘ ਤਰਖਾਣ ਮਾਜਰਾ, ਡਾ. ਸੁਰਿੰਦਰ ਪਾਲ ਸ਼ਰਮਾ ਗੋਬਿੰਦਗੜ੍ਹ, ਡਾ. ਮੋਹਿਤ ਸ਼ਰਮਾ ਅਮਲੋਹ, ਡਾ. ਨਰਿੰਦਰ ਸਿੰਘ, ਡਾ. ਸੁਖਵਿੰਦਰ ਸਿੰਘ ਖਮਾਣੋਂ ਅਤੇ ਡਾ. ਬਲਵੀਰ ਸਿੰਘ ਸਮੇਤ ਹੋਰ ਸਾਥੀਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਅਖੀਰ ਵਿੱਚ ਡਾ. ਮੱਘਰ ਸਿੰਘ ਕਪੂਰਗੜ੍ਹ ਨੇ ਮੀਟਿੰਗ ਵਿੱਚ ਪਹੁੰਚੇ ਸਮੂਹ ਡਾਕਟਰਾਂ ਦਾ ਧੰਨਵਾਦ ਕੀਤਾ।