ਰਣਜੀਤ ਸਿੰਘ ਧੂਰੀ ਦੀ ਨਵੀਂ ਪੁਸਤਕ ਬਾਰੇ ਗੋਸ਼ਟੀ ਅੱਜ
ਰਣਜੀਤ ਸਿੰਘ ਧੂਰੀ ਦੀ ਨਵੀਂ ਪੁਸਤਕ ਬਾਰੇ ਗੋਸ਼ਟੀ ਅੱਜ
Publish Date: Sat, 02 May 2026 04:12 PM (IST)
Updated Date: Sun, 03 May 2026 04:05 AM (IST)
ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਸਥਾਨਕ ਪੰਜਾਬੀ ਸਾਹਿਤ ਸਭਾ ਦਾ ਮਹੀਨਾਵਾਰ ਸਾਹਿਤਕ ਸਮਾਗਮ 3 ਮਈ ਨੂੰ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਹੋਵੇਗਾ। ਪਹਿਲੇ ਦੌਰ ਵਿਚ ਸਦੀਵੀ ਵਿਛੋੜਾ ਦੇਣ ਵਾਲੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਇਲਾਵਾ ਕੌਮਾਂਤਰੀ ਮਜ਼ਦੂਰ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਸਜਾਇਆ ਜਾਵੇਗਾ, ਹਾਜ਼ਰ ਕਵੀਆਂ ਵੱਲੋਂ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਜਾਣਗੀਆਂ। ਦੂਜੇ ਦੌਰ ਵਿਚ ਪ੍ਰਸਿੱਧ ਗ਼ਜ਼ਲਗੋ ਰਣਜੀਤ ਸਿੰਘ ਧੂਰੀ ਦੀ ਵਾਰਤਕ ਪੁਸਤਕ ਵਿਹਾਰਕ ਪੰਜਾਬੀ ਵਿਆਕਰਨ ਤੇ ਸਾਹਿਤ-ਰਚਨਾ ਬਾਰੇ ਸਾਹਿਤਕ ਵਿਚਾਰ ਚਰਚਾ ਕੀਤੀ ਜਾਵੇਗੀ। ਜਿਸ ਦੇ ਮੁੱਖ ਬੁਲਾਰੇ ਸੇਵਾ ਮੁਕਤ ਪ੍ਰਿੰਸੀਪਲ ਡਾ. ਇਕਬਾਲ ਸਿੰਘ ਸਕਰੌਦੀ ਹੋਣਗੇ। ਇਸ ਤੋਂ ਉਪਰੰਤ ਜਨਵਰੀ ਮਹੀਨੇ ਤੋਂ ਲਗਾਤਾਰ ਚੱਲ ਰਹੇ ਕਵਿਤਾ ਸਕੂਲ ਦਾ ਪੰਜਵਾਂ ਪਾਠ ਪ੍ਰਸਿੱਧ ਭਾਸ਼ਾ ਮਾਹਿਰ ਜੰਗ ਸਿੰਘ ਫ਼ੱਟੜ ਜੀ ਪੜ੍ਹਾਉਂਣਗੇ ਅਤੇ ਅਗਲੇ ਮਹੀਨੇ ਦੀ ਰਚਨਾ ਲਈ ਤਰਹ ਮਿਸ਼ਰਾ ਵੀ ਦੇਣਗੇ।