ਆਪ ਤੋਂ ਬਾਗ਼ੀ ਰਾਜ ਸਭਾ ਮੈਂਬਰਾਂ ਪੰਜਾਬ ਦੇ ਗੱਦਾਰ : ਵਿਧਾਇਕ ਦੇਵਮਾਨ
ਛੱਡ ਕੇ ਗਏ ਰਾਜ ਸਭਾ ਮੈਂਬਰਾਂ ਦੇ ਖਿਲਾਫ ਗੱਦਾਰ ਸ਼ਬਦ ਦੇ ਕੇ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ
Publish Date: Sun, 26 Apr 2026 05:56 PM (IST)
Updated Date: Sun, 26 Apr 2026 06:04 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਦੇ ਬੀਜੇਪੀ ਵਿਚ ਸ਼ਾਮਿਲ ਹੋਣ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਵੱਲੋਂ ਵੱਖ-ਵੱਖ ਹਲਕਿਆਂ ਵਿਚ ਆਪਣੇ ਸਾਬਕਾ ਰਾਜ ਸਭਾ ਮੈਂਬਰਾਂ ਦੇ ਖ਼ਿਲਾਫ਼ ਗੱਦਾਰ ਸ਼ਬਦ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤਹਿਤ ਵਿਧਾਨ ਸਭਾ ਹਲਕਾ ਨਾਭਾ ਵਿਖੇ ਵੀ ਐੱਮਐੱਲਏ ਗੁਰਦੇਵ ਸਿੰਘ ਦੇਵ ਮਾਨ ਤੇ ਇੰਪਰੂਵਮੈਂਟ ਟਰਸੱਟ ਚੇਅਰਮੈਨ ਜੱਸੀ ਸੋਹੀਆ ਵਾਲਾ ਵੱਲੋਂ ਪਟਿਆਲਾ ਗੇਟ ਵਿਖੇ ਪੁਤਲਾ ਫੂਕ ਕੇ ਰੋਸ਼ ਪ੍ਰਦਰਸਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਦੇਵ ਮਾਨ ਅਤੇ ਜੱਸੀ ਸੋਹੀਆਂ ਵਾਲਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਇਨ੍ਹਾਂ ਰਾਜਸਭਾ ਮੈਂਬਰਾਂ ਨੇ ਗੱਦਾਰੀ ਕੀਤੀ ਹੈ। ਆਦਮੀ ਪਾਰਟੀ ਨੇ ਲੋਕ ਸੇਵਾ ਲਈ ਅਹੁਦਾ ਦਿੱਤਾ ਸੀ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਕੇ ਬੀਜੇਪੀ ਵਿਚ ਸ਼ਾਮਿਲ ਹੋ ਗਏ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿਚ ਇਹ ਗੱਲ ਫੈਲਾਈ ਜਾ ਰਹੀ ਹੈ ਕਿ ਕਾਫੀ ਵਿਧਾਇਕ ਬੀਜੇਪੀ ਦੇ ਸੰਪਰਕ ਵਿਚ ਹਨ ਤੇ ਕਿਸੇ ਵੀ ਸਮੇਂ ਜਾ ਸਕਦੇ ਹਨ ਪਰ ਦੇਵ ਮਾਨ ਨੇ ਸਪੱਸ਼ਟ ਕੀਤਾ ਕਿ ਉਹ ਖੁਦ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਨਾਲ ਹਨ। ਇਸ ਮੌਕੇ ਗੁਰਦੀਪ ਸਿੰਘ ਟਿਵਾਣਾ, ਮਨਪ੍ਰੀਤ ਧਾਰੋਕੀ, ਯਾਦਵਿੰਦਰ ਜਾਦੂ, ਉੱਧਮ ਦੀਪ ਸਿੰਘ, ਦੀਪਾ ਰਾਮਗੜ੍ਹ, ਤੇਜਿੰਦਰ ਸਿੰਘ, ਦਵਿੰਦਰ ਸਿੰਘ ਕਲਾਰਾ, ਭੂਪਿੰਦਰ ਸਿੰਘ ਕਲਰਮਜਰੀ, ਰਣਜੀਤ ਸਿੰਘ ਜੱਜ, ਕਸ਼ਮੀਰ ਸਿੰਘ ਲਾਲਕਾ, ਜਸਵੀਰ ਸਿੰਘ ਵਜੀਦਪੁਰ, ਭੁਪਿੰਦਰ ਕੌਸ਼ਲ, ਕ੍ਰਿਸ਼ਨ ਕੁਮਾਰ, ਸਿਮਰਨ ਅੜਕ ਚੌਹਾਨ, ਸੁਖਜਿੰਦਰ ਸਿੰਘ ਟੋਹੜਾ, ਸਤਨਾਮ ਸਿੰਘ ਸੱਤੀ, ਅਵਤਾਰ ਸਿੰਘ ਟੋਹੜਾ, ਬਿੱਲਾ ਖੋਖ, ਨਿਰਭੈ ਸਿੰਘ ਘੁੰਡਰ, ਮਨਜੋਤ ਸਿੰਘ ਲੱਧਾਹੇੜੀ, ਗੁਰਵਿੰਦਰ ਸਿੰਘ ਮਨੀ, ਸੋਨੂ ਸੂਦ, ਸ਼ੈਂਕੀ ਸਿੰਗਲਾ, ਹਰਸਿਮਰਨ ਸਿੰਘ ਸਾਹਨੀ, ਰਕਿੰਦਰ ਸਿੰਘ, ਰਾਜੀ ਪਾਠਕ ਸਰਪੰਚ ਆਦਿ ਹਾਜ਼ਰ ਸਨ।