ਬਿਜਲੀ ਦੇ ਲੰਮੇ ਲੰਮੇ ਕੱਟਾਂ ਦੇ ਵਿਰੋਧ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਰੋਸ ਪ੍ਰਦਰਸ਼ਨ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਦੇ ਮਿੰਨੀ ਸਕੱਤਰੇਤ ਵਿਖੇ ਅਕਾਲੀ ਦਲ ਵੱਲੋਂ ਇਲਾਕੇ ਵਿਚ ਲੱਗ ਰਹੇ ਬਿਜਲੀ ਦੇ ਲੰਮੇ ਲੰਮੇ ਕੱਟਾਂ ਦੇ ਵਿਰੋਧ ਵਿਚ ਹਲਕਾ ਇੰਚਾਰਜ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦੀ ਅਗਵਾਈ ਵਿਚ ਹੱਥਾਂ ਦੇ ਵਿਚ ਤਖਤੀਆਂ ਫੜ ਕੇ ਰੋਸ ਧਰਨਾ ਦੇ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹਲਕਾ ਇੰਚਾਰਜ ਜਥੇਦਾਰ ਗੜ੍ਹੀ ਨੇ ਕਿਹਾ ਕਿ ਅਕਾਲੀ ਦਲ ਸਰਕਾਰ ਵੇਲੇ ਪੰਜਾਬ ਨੂੰ ਸੁਖਬੀਰ ਸਿੰਘ ਬਾਦਲ ਨੇ ਬਿਜਲੀ ਦੇ ਖੇਤਰ ’ਚ ਸੁਧਾਰ ਕਰਦਿਆ ਹੋਇਆ ਨੰਬਰ ਇਕ ਬਿਜਲੀ ਸਰਪਲਸ ਸੂਬਾ ਬਣਾਇਆ ਸੀ ਅਤੇ ਹਲਕਾ ਰਾਜਪੁਰਾ ਵਿਚ ਵੀ ਇਕ ਥਰਮਲ ਪਲਾਂਟ ਸਥਾਪਿਤ ਕੀਤਾ ਗਿਆ ਸੀ। ਪਰ ਉਸਦੇ ਬਾਵਜੂਦ ਵੀ ਰਾਜਪੁਰਾ ਵਿੱਚ ਵੀ ਲੰਮੇ ਲੰਮੇ ਬਿਜਲੀ ਕੱਟ ਲਾਏ ਜਾ ਰਹੇ ਹਨ ਤੇ ਇਲਾਕੇ ਦੇ ਲੋਕ ਪ੍ਰੇਸ਼ਾਨ ਹਨ ਅਤੇ ਲੋਕਾਂ ਦਾ ਕਾਰੋਬਾਰ ਖਤਮ ਹੋ ਰਿਹਾ ਹੈ ਪਰ ਭਗਵੰਤ ਮਾਨ ਸਰਕਾਰ ਤੇ ਅਫਸਰਸ਼ਾਹੀ ਸੁੱਤੀ ਪਈ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਸਾਧਾਰਨ ਘਰ ਦਾ ਦੱਸਣ ਵਾਲਾ ਭਗਵੰਤ ਮਾਨ ਨੇ ਆਪਣੇ ਪਿੰਡ ਜਾਣ ਪਹਿਲਾਂ ਹੁਕਮ ਕਰ ਦਿੱਤਾ ਕਿ ਜਿੰਨਾਂ ਲੋਕਾਂ ਕੋਲ ਅਸਲਾ ਉਹ ਸਾਰਿਆਂ ਦਾ ਜੰਮਾ ਕਰਾ ਲਿਆ ਜਾਵੇ, ਜਿਸ ਬੰਦੇ ਨੂੰ ਆਪਣੇ ਪਿੰਡ ਦੇ ਲੋਕਾਂ ਤੇ ਭਰੋਸਾ ਨਹੀਂ ਅਤੇ ਜਿਸ ਨੂੰ ਆਪਣੇ ਪਿੰਡ ਤੋਂ ਖਤਰਾ ਹੋਵੇ ਉਹ ਤੋਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੀ ਉਮੀਦ ਨਹੀ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਅੱਜ ਦੇ ਹਾਲਾਤ ਇਹ ਬਣ ਗਏ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਦੇ ਅੱਗੇ ਤੋਂ ਤੁਸੀਂ ਲੰਘ ਵੀ ਨਹੀਂ ਸਕਦੇ ਅੰਦਰ ਜਾਣਾ ਤਾਂ ਬਹੁਤ ਦੂਰ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਭਗਵੰਤ ਮਾਨ ਨੂੰ ਜਿਤਾਇਆ ਵੋਟਾਂ ਪਾਈਆਂ ਅਤੇ ਆਪਣੇ ਹੱਕ ਲੈਣ ਲਈ ਧਰਨੇ ਉੱਤੇ ਬੈਠੇ ਕਿਸਾਨਾਂ ਉੱਤੇ ਭਗਵੰਤ ਮਾਨ ਵਲੋਂ ਪੁਲਿਸ ਦਾ ਡੰਡਾ ਚਲਵਾਇਆ ਅਤੇ ਡਾਂਗਾਂ ਮਾਰ ਕੇ ਅੱਧੀ ਰਾਤ ਨੂੰ ਭਜਾਇਆ ਅਤੇ ਆਪਣੇ ਬੰਦੇ ਭੇਜ ਕੇ ਕਿਸਾਨਾਂ ਦਾ ਸਾਰਾ ਸਮਾਨ ਲੁੱਟ ਲਿਆ। ਇਸ ਤੋਂ ਇਲਾਵਾ ਜੱਥੇਦਾਰ ਗੜੀ ਨੇ ਕਿਹਾ ਕਿ ਵਿਧਾਇਕਾ ਨੀਨਾ ਅਤੇ ਸਾਬਕਾਾਾ ਵਿਧਾਇਕ ਹਰਦਿਆਲ ਕੰਬੋਜ ਆਪਸ ’ਚ ਮਿਲੇ ਹੋਏ ਹਨ ਅਤੇ ਦੋਨੋਂ ਹੀ ਬਾਹਰ ਤੋਂ ਹਨ। ਇਸ ਮੋਕੇ ਅਕਾਲੀ ਵਰਕਰਾਂ ਵੱਲੋਂ ਭਗਵੰਤ ਮਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇੱ ਰਣਜੀਤ ਸਿੰਘ ਰਾਣਾ, ਅਰਵਿੰਦਰਪਾਲ ਰਾਜੂ ਸ਼ਹਿਰੀ ਪ੍ਰਧਾਨ, ਦੀਦਾਰ ਸਿੰਘ ਖੇੜੀ ਗੁਰਨਾ, ਜਸਬੀਰ ਸਿੰਘ ਜੱਸੀ, ਕੁਲਵਿੰਦਰ ਸਿੰਘ ਕਾਲੋਮਾਜਰਾ, ਬਲਵਿੰਦਰ ਸਿੰਘ ਸੈਂਬੀ, ਸੁਰਿੰਦਰ ਸਿੰਘ ਘੁਮਾਣਾ,ਤਰਲੋਚਨ ਸਿੰਘ , ਕੁਲਵਿੰਦਰ ਸਿੰਘ ਤਸੌਲੀ, ਬਲਵੰਤ ਸਿੰਘ ਪੰਧੇਰ ,ਰਿੰਕੂ ਸਰਾਉ ਸਰਕਲ ਪ੍ਰਧਾਨ,ਭੁਪਿੰਦਰ ਸਿੰਘ ਗੋਲੂ, ਮਲਕੀਤ ਸਿੰਘ ਸਰਕਲ ਪ੍ਰਧਾਨ, ਗੁਰਦੀਪ ਸਿੰਘ, ਬਲਵਿੰਦਰ ਸਿੰਘ ਨੇਪਰਾ, ਸੁਸ਼ੀਲ ਉਤਰੇਜਾ ਸਰਕਲ ਪ੍ਰਧਾਨ , ਸਿੰਗਾਰਾ ਸਿੰਘ ਮੈਂਬਰ ਬਲਾਕ ਸੰਮਤੀ ,ਸੁਖਦੇਵ ਸਿੰਘ ਪਿਲਖਣੀ ਸਰਕਲ ਪ੍ਰਧਾਨ,ਜੋਗਿੰਦਰ ਸਿੰਘ ਮਠਾਰੂ ,ਅਮ੍ਰਿਤਪਾਲ ਸਿੰਘ, ਹਰਵਿੰਦਰ ਸਿੰਘ ਭੇਡਵਾਲ, ਕਰਨੈਲ ਸਿੰਘ ਜਲਾਲਪੁਰ , ਜੋਗਿੰਦਰ ਸਿੰਘ ਰਾਜਪੁਰਾ, ਮੰਗਤ ਸਿੰਘ, ਸਰਕਲ ਪ੍ਰਧਾਨ ਰਣਧੀਰ ਸਿੰਘ, ਸਤਨਾਮ ਸਿੰਘ ਸ਼ਾਮਦੋ, ਗੁਰਦੀਪ ਸਿੰਘ ਆਲੂਣਾ ਸਮੇਤ ਅਕਾਲੀ ਵਰਕਰ ਮੌਜੂਦ ਸਨ।