ਕੇਰਲਾ ਜਿੱਤ ਦੀ ਖੁਸ਼ੀ ‘ਚ ਸਾਬਕਾ ਮੰਤਰੀ ਧਰਮਸੋਤ ਨੇ ਵੰਡੇ ਲੱਡੂ
ਕੇਰਲਾ ਜਿੱਤ ਦੀ ਖੁਸ਼ੀ ‘ਚ ਸਾਬਕਾ ਮੰਤਰੀ ਧਰਮਸੋਤ ਨੇ ਵਰਕਰਾਂ ‘ਚ ਲੱਡੂ ਵੰਡੇ
Publish Date: Thu, 07 May 2026 06:02 PM (IST)
Updated Date: Fri, 08 May 2026 04:12 AM (IST)

ਮਹਿੰਦਰਪਾਲ ਬੱਬੀ, ਪੰਜਾਬੀ ਜਾਗਰਣ, ਭਾਦਸੋਂ:- ਬੱਸ ਸਟੈਂਡ ਭਾਦਸੋਂ ਦੇ ਨਜਦੀਕ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਨੇ ਕੇਰਲਾ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਜਿੱਤ ਦੀ ਖੁਸ਼ੀ ਸਾਂਝੀ ਕਰਦੇ ਹੋਏ ਲੱਡੂ ਵੰਡੇ। ਇਸ ਦੌਰਾਨ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਮਲਿਕਾ ਅਰਜੁਨ ਖੜਗੇ ਦੀ ਅਗਵਾਈ ‘ਚ ਕਾਂਗਰਸ ਪਾਰਟੀ ਦਿਨੋ ਦਿਨ ਮਜਬੂਤ ਹੋ ਰਹੀ ਹੈ। ਕੇਰਲਾ ਜਿੱਤ ’ਚ ਪਾਰਟੀ ਦੇ ਹਾਈਕਮਾਂਡ ਲੀਡਰਾਂ ਦੀ ਮਿਹਨਤ ਸਾਬਤ ਕਰਦੀ ਹੈ ਕਿ ਇਨ੍ਹਾਂ ਸੂਬਿਆਂ ’ਚ ਕਾਂਗਰਸ ਪਾਰਟੀ ਨੇ ਮਜ਼ਬੂਤੀ ਹਾਸਲ ਕੀਤੀ ਹੈ। ਬੰਗਾਲ ’ਚ ਮਮਤਾ ਬੈਨਰਜੀ ਦੀ ਹਾਰ ’ਤੇ ਧਰਮਸੋਤ ਨੇ ਕਿਹਾ ਕਿ ਬੰਗਾਲ ‘ਚ ਹਾਰ ਦਾ ਕਾਰਨ ਮਮਤਾ ਦਾ ਹੰਕਾਰ ਸੀ, ਜੋ ਜਨਤਾ ਨੂੰ ਨਹੀ ਭਾਇਆ। ਉਨ੍ਹਾਂ ਕਿਹਾ ਕਿ ਬੇਸ਼ਕ ਕਾਂਗਰਸ ਪਾਰਟੀ ਵੀ ਹਾਰੀ ਹੈ ਪਰ ਉਨਾਂ ਸੂਬਿਆਂ ’ਚ ਕਾਂਗਰਸ ਪਾਰਟੀ ਦਾ ਵੋਟ ਬੈਂਕ ਬਹੁਤ ਵਧਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਪੰਜਾਬ ਸਮੇਤ ਕੁਝ ਸੂਬਿਆਂ ਅੰਦਰ ਵਿਧਾਨ ਸਭਾ ਚੋਣਾਂ ਦੀ ਤਿਆਰੀ ਹੈ ਤੇ ਕਾਂਗਰਸ ਜਿੱਤ ਹਾਸਲ ਕਰ ਕੇ ਇਨਾਂ ਸੂਬਿਆਂ ’ਚ ਸਰਕਾਰ ਬਣਾਵੇਗੀ। ਇਸ ਮੌਕੇ ਸਾਬਕਾ ਪ੍ਰਧਾਨ ਚੂਨੀ ਲਾਲ, ਸਾਬਕਾ ਪ੍ਰਧਾਨ ਦਰਸ਼ਨ ਕੌੜਾ, ਭਗਵੰਤ ਸਿੰਘ ਮਣਕੂ ਸੀਨੀਅਰ ਕਾਂਗਰਸੀ ਆਗੂ, ਸ਼ਕਤੀ ਕੁਮਾਰ, ਹੰਸ ਰਾਜ ਮਸਤਾਨਾ, ਪਵਨ ਕੁਮਾਰ ਸ਼ਰਮਾ, ਸੁਖਜੀਵਨ ਭੋਲਾ ਸ਼ਹਿਰੀ ਪ੍ਰਧਾਨ, ਗੁਰਮੇਲ ਸਿੰਘ ਸਾਹੀ, ਰਾਜ ਕੁਮਾਰ ਖਨੌੜਾ, ਗੋਪਾਲ ਸਿੰਘ ਖਨੌੜਾ, ਕਰਨੈਲ ਸਿੰਘ ਸਕਰਾਲੀ ਵੀ ਹਾਜ਼ਰ ਸਨ।