ਪਾਵਰਕਾਮ ਦੀ ਧੱਕੇਸ਼ਾਹੀ ਵਿਰੁੱਧ ਕਿਸਾਨ ਜਥੇਬੰਦੀਆਂ ਤੋਂ ਮੰਗਿਆ ਸਹਿਯੋਗ
ਮਾਮਲਾ: ਪਿੰਡ ਧਮੌਲੀ ਦੇ ਕਿਸਾਨ ਦੇ ਖੇਤਾਂ ਦੇ ਵਿੱਚੋਂ 66 ਕੇ ਵੀ ਬਿਜਲੀ ਟਾਵਰ ਲਗਾਉਣ ਦਾ
Publish Date: Mon, 27 Apr 2026 04:36 PM (IST)
Updated Date: Mon, 27 Apr 2026 04:40 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਮਿੰਨੀ ਸਕੱਤਰੇਤ ਵਿਖੇ ਸਥਿਤ ਐੱਸਡੀਐੱਮ ਦਫ਼ਤਰ ਰਾਜਪੁਰਾ ਵੱਲੋਂ ਇਕ ਮੀਟਿੰਗ ਸੱਦੀ ਗਈ। ਮੀਟਿੰਗ ਵਿਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ, ਕਿਸਾਨ ਯੂਨੀਅਨ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਬਹਿਰੂ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਤੇ ਸਬੰਧਤ ਕਿਸਾਨ ਤੇ ਸਾਬਕਾ ਸੈਨਿਕ ਯੂਨੀਅਨ ਦੇ ਨੁਮਾਇੰਦੇ ਸ਼ਾਮਿਲ ਹੋਏ। ਇਸ ਮੀਟਿੰਗ ਦੇ ਦੌਰਾਨ ਇੱਕ ਕਿਸਾਨ ਪਿੰਡ ਧਮੋਲੀ ਗੁਰਵਿੰਦਰ ਸਿੰਘ ਦੇ ਪਰਿਵਾਰ ਦੇ ਸਾਂਝੇ ਖੇਤ ਵਿੱਚ ਇੱਕ 66ਕੇ ਵੀ ਬਿਜਲੀ ਟਾਵਰ ਬਿਜਲੀ ਬੋਰਡ ਲਗਾਉਣਾ ਚਾਹੁੰਦਾ ਹੈ, ਪਰ ਪਰਿਵਾਰ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਪਰਿਵਾਰ ਨੇ ਬਿਜਲੀ ਬੋਰਡ ਦੀ ਧੱਕੇਸ਼ਾਹੀ ਵਿਰੁੱਧ ਕਿਸਾਨ ਯੂਨੀਅਨ ਦਾ ਸਹਿਯੋਗ ਮੰਗਿਆ ਗਿਆ। ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਬਹਿਰੂ ਤੇ ਸਾਬਕਾ ਸੈਨਿਕ ਯੂਨੀਅਨ ਸਾਂਝੇ ਤੌਰ ਪਰ ਕਿਸਾਨ ਦੇ ਹੱਕ ਵਿਚ ਟਾਵਰ ਲਗਾਉਣ ਦਾ ਵਿਰੋਧ ਕੀਤਾ ਗਿਆ। ਅੱਜ ਦੀ ਇਸ ਮੀਟਿੰਗ ਦੇ ਵਿੱਚ ਗੱਲਬਾਤ ਬਿੰਨਾ ਕਿਸੇ ਨਤੀਜੇ ਦੇ ਗਤੀਰੋਧ ਦੇ ਚਲਦਿਆਂ ਸਮਾਪਤ ਹੋ ਗਈ। ਇਸ ਦੌਰਾਨ ਐੱਸਡੀਐੱਮ ਰਾਜਪੁਰਾ ਨਮਨ ਮਾਰਕਨ ਨੇ ਕਿਸੇ ਹੱਲ ਲਈ ਉੱਚ ਅਧਿਕਾਰੀਆਂ ਦਾ ਇੱਕ ਵਫਦ ਝਗੜੇ ਵਾਲੀ ਥਾਂ ਤੇ ਭੇਜਣ ਦਾ ਫੈਸਲਾ ਲਿਆ ਜਿਸ ਨੂੰ ਸਾਰਿਆਂ ਨੇ ਪਰਵਾਨ ਕਰ ਲਿਆ। ਜਿਸ ਤੋਂ ਬਾਅਦ ਹੁਣ 30 ਅਪਰੈਲ ਨੂੰ ਸਵੇਰੇ 9 ਵਜੇ ਨਿਯੁਕਤ ਕੀਤੇ ਅਧਿਕਾਰੀ ਜਗ੍ਹਾ ਦਾ ਦੌਰਾ ਕਰਨਗੇ ਤਾਂ ਜੋ ਕਿਸੇ ਨਤੀਜੇ ਤੇ ਪਹੁੰਚਣ ਦਾ ਯਤਨ ਕੀਤਾ ਜਾਵੇ। ਅੱਜ ਦੀ ਇਸ ਮੀਟਿੰਗ ’ਚ ਕੁਲਦੀਪ ਸਿੰਘ ਦਭਾਲੀ ਰਿਟਾ. ਕੈਪਟਨ, ਕਰਮ ਸਿੰਘ ਤੇ ਸਾਥੀ, ਇੰਡੀਅਨ ਫਾਰਮਰਜ ਐਸੋਸੀਏਸ਼ਨ ਬਹਿਰੂ ਦੇ ਗੋਬਿੰਦਰ ਸਿੰਘ ਸਰਵਾਰਾ, ਬਲਦੇਵ ਸਿੰਘ ਪੱਬਰੀ, ਹਰਜਿੰਦਰ ਸਿੰਘ, ਗੁਰਵਿੰਦਰ ਸਿੰਘ ਨੀਲਪੁਰ ਰਾਜਪੁਰਾ ਸਮੇਤ ਹੋਰ ਹਾਜ਼ਰ ਸਨ।