ਸ਼੍ਰੀ ਕ੍ਰਿਸ਼ਨ ਜਨਮ ਦੀ ਕਥਾ ਸੁਣ ਝੂਮੇ ਸ਼ਰਧਾਲੂ
ਸ਼੍ਰੀ ਕ੍ਰਿਸ਼ਨ ਜਨਮ ਦੀ ਕਥਾ ਸੁਣ ਝੂਮੇ ਸ਼ਰਧਾਲੂ
Publish Date: Fri, 10 Apr 2026 05:17 PM (IST)
Updated Date: Fri, 10 Apr 2026 05:20 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ ਸ਼੍ਰੀ ਰਾਧਾ ਮਾਧਵ ਮੰਦਰ ਪ੍ਰਬਧੰਕ ਕਮੇਟੀ ਵੱਲੋਂ ਸ੍ਰੀਮਦ ਭਾਗਵਤ ਕਥਾ ਕਰਵਾਈ ਜਾ ਰਹੀ ਹੈ। ਜਿਸ ਦੀ ਚੌਥੇ ਦਿਨ ਦੀ ਸਭਾ ਦੌਰਾਨ ਕਥਾ ਵਾਚਕ ਸੰਜੀਵ ਗੁਰੂ ਨੇ ਸ਼੍ਰੀ ਕ੍ਰਿਸ਼ਨ ਜਨਮ ਦੀ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਭਗਵਾਨ ਦੇ ਭਜਨਾਂ ਦੀ ਅਜਿਹੀ ਝੜੀ ਲਗਾ ਕੇ ਸ਼ਰਧਾਲੂਆਂ ਨੂੰ ਝੂਮਣ ਲਾ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਡੇਰਾ ਬਾਬਾ ਬੁੱਧ ਦਾਸ ਦੇ ਡੇਰਾ ਮਹੰਤ ਡਾ. ਆਫ਼ਤਾਬ ਸਿੰਘ ਤੇ ਉਚੇਚੇ ਤੌਰ ਤੇ ਪੁੱਜੇ ਸਾਬਕਾ ਕੌਂਸਲਰ ਰੇਨੂੰ ਹੈਪੀ ਅਤੇ ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਸਮਾਜ ਸੇਵੀ ਵਿਜੈ ਗਰਗ, ਅਗਰਵਾਲ ਸਮਾਜ ਸਭਾ ਬੱਸੀ ਪਠਾਣਾਂ ਦੇ ਪ੍ਰਧਾਨ ਹਰਸ਼ ਗਰਗ ਆਦਿ ਨੇ ਭਗਵਾਨ ਦੇ ਦਰਬਾਰ ਵਿਚ ਹਾਜ਼ਰੀ ਲਗਾਈ। ਇਸ ਮੌਕੇ ਪਵਨ ਬੰਸਲ ਬਿੱਟਾ, ਸੁਰਜੀਤ ਸਿੰਗਲਾ, ਰਜਿੰਦਰ ਸ਼ਰਮਾ, ਮਧੂ ਮਿੱਤਲ, ਸੁਨੀਲ ਕੁਮਾਰ, ਜਗਦੀਸ਼ ਧੀਮਾਨ, ਲਾਲੀ, ਨਰਿੰਦਰ ਸਿੰਗਲਾ, ਆਸ਼ਾ ਰਾਣੀ ਆਦਿ ਨਾਲ ਵੱਡੀ ਗਿਣਤੀ ਵਿਚ ਆਏ ਸ਼ਰਧਾਲੂਆਂ ਨੇ ਕਥਾ ਸਰਵਣ ਕੀਤੀ। ਡਾ. ਆਫ਼ਤਾਬ ਸਿੰਘ ਹੋਰ ਪਤਵੰਤਿਆਂ ਨੇ ਪ੍ਰਬੰਧਕਾਂ ਦੀ ਸ਼ਲਾਘਾ ਕਰਦੇ ਹੋਏ ਨੌਜਵਾਨਾਂ ਨੂੰ ਵੱਧ ਚੜ ਕੇ ਧਾਰਮਿਕ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਕਥਾ ਵਾਚਕ ਸੰਜੀਵ ਗੁਰੂ ਤੇ ਪ੍ਰਬਧੰਕ ਕਮੇਟੀ ਦੇ ਪ੍ਰਧਾਨ ਰਜਿੰਦਰ ਭਨੋਟ ਵੱਲ਼ੋਂ ਮਹਿਮਾਨਾਂ ਦਾ ਸਨਮਾਨ ਕੀਤਾ। ਇਸ ਮੌਕੇ ਪੰਡਿਤ ਹੇਮੰਤ ਪਾਠਕ, ਸ਼੍ਰੀ ਬਾਂਕੇ ਬਾਬਾ, ਯਜਮਾਨ ਵਿਸ਼ਾਲ ਸਿੰਗਲਾ, ਪੰਡਿਤ ਕ੍ਰਿਸ਼ਨ ਗੋਪਾਲ, ਮੋਹਿਤ ਝੰਜੀ, ਰਾਜਨ ਭੱਲਾ ਆਦਿ ਮੌਜੂਦ ਸਨ।