ਵਿਧਾਇਕ ਮਾਨ ਨੇ ਵਿਕਾਸ ਕਾਰਜ ਦਾ ਰੱਖਿਆ ਨੀਂਹ ਪੱਥਰ
ਵਿਧਾਇਕ ਮਾਨ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਦਾ ਨੀਂਹ ਪੱਥਰ ਰੱਖਿਆ
Publish Date: Mon, 04 May 2026 05:02 PM (IST)
Updated Date: Mon, 04 May 2026 05:05 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਨਾਭਾ ਸ਼ਹਿਰ ਵਿਖੇ 12 ਐਮ ਐਲ ਡੀ ਸੀਵਰੇਜ ਟਰੀਟਮੈਂਟ ਪਲਾਂਟ ਆਪਣੇ ਕਰ ਕਮਲਾਂ ਨਾਲ ਰੱਖਿਆ ਗਿਆ। ਇਸ ਮੌਕੇ ਹਲਕਾ ਵਿਧਾਇਕ ਦੇਵ ਮਾਨ ਨੇ ਪੰਜਾਬ ਦੇ ਕ੍ਰਾਂਤੀਕਾਰੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਅਤੇ ਸੰਜੀਵ ਕੁਮਾਰ ਅਰੋੜਾ ਸਥਾਨਕ ਸਰਕਾਰ ਵਿਭਾਗ ਦੇ ਕੈਬਨਿਟ ਮੰਤਰੀ, ਪੰਜਾਬ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਪ੍ਰਾਜੈਕਟ 6 ਕਰੋੜ 76 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ। ਇਸ ਦੀ ਲੰਬਾਈ 5600 ਮੀਟਰ ਹੈ। ਸੀਵਰੇਜ ਦੇ ਪਾਣੀ ਦਾ 100 ਫ਼ੀਸਦੀ ਟਰੀਟਮੈਂਟ ਕਰ ਕੇ ਨਾ ਪੀਣ ਯੋਗ ਪਾਣੀ ਵਜੋਂ ਇਸ ਦੀ ਵਰਤੋਂ ਯਕੀਨੀ ਬਨਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਹ ਪ੍ਰਾਜੈਕਟ ਪਾਣੀ ਦੀ ਸੰਭਾਲ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪਾਣੀ ਦੀ ਵਰਤੋਂ ਸਿੰਚਾਈ ਤੇ ਹੋਰ ਉਦੇਸ਼ ਲਈ ਕੀਤੀ ਜਾ ਸਕੇਗੀ। ਇਸ ਮੌਕੇ ਮਨਪ੍ਰੀਤ ਸਿੰਘ ਧਾਰੋਕੀ, ਤੇਜਿੰਦਰ ਸਿੰਘ, ਭੁਪਿੰਦਰ ਸਿੰਘ ਕੱਲਰ ਮਾਜਰੀ, ਕਰਮਜੀਤ ਸਿੰਘ ਭੋਲੀ , ਰਮੇਸ ਤਲਵਾੜ, ਮਨੀ ਗੁਰਮ, ਹਰਮੇਸ ਮੈਸੀ, ਦਵਿੰਦਰ ਸਿੰਘ ਕੁਲਾਰਾਂ, ਅਮਨਦੀਪ ਸਿੰਘ ਕੋਟ, ਅਮਨ ਗਰਗ, ਕਮਲ ਕੁਮਾਰ ਕ੍ਰਿਸ਼ਨ ਕੁਮਾਰ, ਅਮਰੀਕ ਸਿੰਘ, ਕੁਲਵੰਤ ਸਿੰਘ, ਧਰਮਪਾਲ ਮਹਿਮੀ, ਰਵੀ, ਹਰੀਸ ਸਰਮਾ, ਉੱਦਮਦੀਪ ਸਿੰਘ, ਅਵਤਾਰ ਸਿੰਘ, ਮਨਜੋਤ ਸਿੰਘ ਲੱਧਾਹੇੜੀ ਆਦਿ ਹਾਜ਼ਰ ਸਨ।