ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਤਿੰਨ ਰੋਜ਼ਾ ਵਿਸ਼ਵ ਕਾਂਗਰਸ ਕਰਵਾਈ
ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਕਲੀਨੀਕਲ ਡਾਇਗਨੋਸਟਿਕਸ ਅਤੇ ਹੈਲਥਕੇਅਰ ਸਾਇੰਸਜ਼ ’ਤੇ ਵਿਸ਼ਵ ਕਾਂਗਰਸ ਕਰਵਾਈ
Publish Date: Thu, 19 Mar 2026 05:41 PM (IST)
Updated Date: Thu, 19 Mar 2026 05:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਦੇਸ਼ ਭਗਤ ਯੂਨੀਵਰਸਿਟੀ ਦੇ ਐਲਾਈਡ ਤੇ ਹੈਲਥਕੇਅਰ ਸਾਇੰਸਜ਼ ਫੈਕਲਟੀ ਵੱਲੋਂ ਮਾਈਕ੍ਰੋਬਾਇਓਲੋਜੀ ਸੁਸਾਇਟੀ ਆਫ ਇੰਡੀਆ ਦੀ ਸਰਪ੍ਰਸਤੀ ਹੇਠ ਅਤੇ ਦੇਹਰਾਦੂਨ ਸਥਿਤ ਸੈਂਟਰ ਫਾਰ ਰਿਸਰਚ ਐਂਡ ਇਨੋਵੇਟਿਵ ਸਾਇੰਟਿਫਿਕ ਸਟਡੀਜ਼ ਦੇ ਸਹਿਯੋਗ ਨਾਲ ‘ਐਡਵਾਂਸਡ ਕਲੀਨੀਕਲ ਡਾਇਗਨੋਸਟਿਕਸ ਅਤੇ ਹੈਲਥਕੇਅਰ ਸਾਇੰਸਜ਼ – 2026’ ਵਿਸ਼ੇ ’ਤੇ ਤਿੰਨ ਰੋਜ਼ਾ ਵਿਸ਼ਵ ਕਾਂਗਰਸ ਕਰਵਾਈ। ਇਸ ਦਾ ਉਦਘਾਟਨ ਚਾਂਸਲਰ ਡਾ. ਜੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਕੀਤਾ ਗਿਆ। ਇਸ ਮੌਕੇ ਅੰਤਰਰਾਸ਼ਟਰੀ ਪੱਧਰ ’ਤੇ ਸਮਰੂਪ ਅਕਾਦਮਿਕ ਮੰਚ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦੇਸ਼ ਹੈਲਥ ਕੇਅਰ ਸਾਇੰਸਜ਼ ਵਿਚ ਨਵਚੇਤਨਾ ਤੇ ਅੰਤਰ-ਵਿਭਾਗੀ ਉਤਕ੍ਰਿਸ਼ਟਤਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਕਾਂਗਰਸ ਦਾ ਇਕ ਮੁੱਖ ਆਕਰਸ਼ਣ ਮਾਈਕ੍ਰੋਬਾਇਓਲੋਜੀ ਸੁਸਾਇਟੀ ਆਫ ਇੰਡੀਆ ਦੇ ਅਧੀਨ ਰਾਸ਼ਟਰੀ ਉਤਕ੍ਰਿਸ਼ਟਤਾ ਪੁਰਸਕਾਰ ਸਮਾਰੋਹ ਰਿਹਾ। ਇਸ ਦੌਰਾਨ ਪ੍ਰਸਿੱਧ ਅਕਾਦਮਿਕ ਵਿਅਕਤੀਆਂ ਨੂੰ ਉਨ੍ਹਾਂ ਦੇ ਖੋਜ ਕੰਮ, ਸਿੱਖਿਅਕ ਉਪਲੱਬਧੀਆਂ ਅਤੇ ਪੇਸ਼ੇਵਰ ਯੋਗਦਾਨ ਦੇ ਸਖਤ ਮੁਲਾਂਕਣ ਤੋਂ ਬਾਅਦ ਸਨਮਾਨਿਤ ਕੀਤਾ ਗਿਆ। ਇਸ ਕਾਂਗਰਸ ਦੌਰਾਨ ਦੇਹਰਾਦੂਨ ਸਥਿਤ ਸੀਅਰਆਈਐਸ ਡੀਐਨਏ ਲੈਬਜ਼ ਨਾਲ ਇਕ ਸਮਝੌਤਾ ਪੱਤਰ ’ਤੇ ਦਸਤਖ਼ਤ ਵੀ ਕੀਤੇ ਗਏ। ਇਸ ਮੌਕੇ ’ਤੇ ਡਾ. ਨਰੋਤਮ ਸ਼ਰਮਾ, ਡਾ. ਅੰਕਿਤਾ, ਡਾ. ਹੀਨਾ ਰੁਹੇਲਾ ਅਤੇ ਵਿਪਿਨ ਨੌਟਿਆਲ ਸਮੇਤ ਕਈ ਪ੍ਰਤੀਨਿਧੀ ਮੌਜੂਦ ਸਨ। ਸਮਾਪਤੀ ਸਮਾਰੋਹ ਦੌਰਾਨ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਦੀ ਹਾਜ਼ਰੀ ਵਿਚ ਮੌਖਿਕ ਅਤੇ ਪੋਸਟਰ ਪ੍ਰਸਤੁਤੀਆਂ ਦੇ ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ। ਵਰਕਸ਼ਾਪ ਵਿਚ ਸ਼ਾਮਲ ਭਾਗੀਦਾਰਾਂ ਅਤੇ ਹੋਰ ਹਾਜ਼ਰੀਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਐਲਾਈਡ ਅਤੇ ਹੈਲਥਕੇਅਰ ਸਾਇੰਸਜ਼ ਫੈਕਲਟੀ ਨੂੰ ‘ਫੈਕਲਟੀ ਐਕਸੀਲੈਂਸ ਅਵਾਰਡ’ ਨਾਲ ਨਿਵਾਜਿਆ ਗਿਆ। ਪ੍ਰੋਗਰਾਮ ਦੀ ਸਮਾਪਤੀ ਡਾ. ਆਰਤੀ ਠਾਕੁਰ, ਪ੍ਰਸ਼ਾਸਕੀ ਇੰਚਾਰਜ, ਐਲਾਈਡ ਅਤੇ ਹੈਲਥਕੇਅਰ ਸਾਇੰਸਜ਼ ਫੈਕਲਟੀ, ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਧੰਨਵਾਦ ਪ੍ਰਸਤਾਵ ਨਾਲ ਕੀਤਾ ਗਿਆ।